ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਸੂਬੇ ਪੰਜਾਬ ਪ੍ਰੇਮੀਆਂ ਨੇ ਮ...

    ਪ੍ਰੇਮੀਆਂ ਨੇ ਮੇਰੇ ਮਨ ਦੇ ਭੁਲੇਖੇ ਕੱਢ ਦਿੱਤੇ’

    Thanks to the Dera Devotees Sachkahoon

    ਡਿੱਗਿਆ ਮੋਬਾਇਲ ਵਾਪਸ ਮਿਲਣ ’ਤੇ ਕੀਤਾ ਡੇਰਾ ਸ਼ਰਧਾਲੂਆਂ ਦਾ ਧੰਨਵਾਦ

    ਰਾਜਵਿੰਦਰ ਬਰਾੜ, ਗਿੱਦੜਬਾਹਾ। ‘ਪਹਿਲਾਂ ਤਾਂ ਮੈਂ ਸੱਚ ਕਹੂੰ ਅਖਬਾਰ ਵਿੱਚ ਨਿਊਜ ਲੱਗੀ ਦੇਖਦਾ ਸੀ ਕਿ ਪਰਸ ਵਾਪਿਸ ਕੀਤਾ,  ਮੋਬਾਇਲ ਵਾਪਿਸ ਕੀਤਾ ਆਦਿ, ਖਬਰਾਂ ’ਤੇ ਮਨ ਨੂੰ ਯਕੀਨ ਨਹੀਂ ਆਉਂਦਾ ਸੀ ਕਿ ਸੱਚ ਹੈ ਪਰ ਪ੍ਰੇਮੀਆਂ ਨੇ ਮੇਰਾ ਮੋਬਾਇਲ ਵਾਪਿਸ ਕਰਕੇ ਮੇਰੇ ਮਨ ਦੇ ਭੁਲੇਖੇ ਕੱਢ ਦਿੱਤੇ।’ ਇਹ ਪ੍ਰਗਟਾਵਾ ਸੰਦੀਪ ਕੁਮਾਰ ਪੁੱਤਰ ਸ੍ਰੀ ਓਮ ਪ੍ਰਕਾਸ਼ ਪਿੰਡ ਖੂਹੀਆਂ ਨਿਪਾਲਪੁਰ ਨੇ ਆਪਣਾ ਡਿੱਗਿਆ ਮੋਬਾਇਲ ਵਾਪਸ ਮਿਲਣ ’ਤੇ ਕੀਤਾ।

    ਜਾਣਕਾਰੀ ਅਨੁਸਾਰ ਪਿੰਡ ਕੋਟਭਾਈ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਸਿਰਸਾ ਤੋਂ ਸੇਵਾ ਕਰਕੇ ਵਾਪਸ ਪਿੰਡ ਪਰਤ ਰਹੀ ਸੀ ਤਾਂ ਰਸਤੇ ਵਿੱਚ ਸੜਕ ’ਤੇ ਬੱਸ ਮਾਲਕ ਸੋਹਨ ਸਿੰਘ ਪੁੱਤਰ ਦਰਸ਼ਨ ਸਿੰਘ ਸੱਗੂ ਨੂੰ ਇੱਕ ਐਮ.ਆਈ ਰੈਡਮੀ ਦਾ ਮੋਬਾਇਲ ਪਿਆ ਮਿਲਿਆ ਇਸ ਸਬੰਧੀ ਜਦ ਸੋਹਨ ਸਿੰਘ ਨੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਹ ਮੋਬਾਇਲ ਸੰਦੀਪ ਕੁਮਾਰ ਪੁੱਤਰ ਸ੍ਰੀ ਓਮਪ੍ਰਕਾਸ਼ ਪਿੰਡ ਖੂਹੀਆਂ ਨਿਪਾਲਪੁਰ ਦਾ ਹੈ, ਜਿਸ ’ਤੇ ਸੋਹਣ ਸਿੰਘ ਨੇ ਉਸੇ ਟਾਈਮ ਮੋਬਾਇਲ ਮਾਲਕ ਸੰਦੀਪ ਕੁਮਾਰ ਨੂੰ ਬੁਲਾ ਕੇ ਸਾਰੀ ਸਾਧ-ਸੰਗਤ ਦੇ ਸਾਹਮਣੇ ਸੰਦੀਪ ਕੁਮਾਰ ਨੂੰ ਮੋਬਾਇਲ ਦੇ ਦਿੱਤਾ। ਮੋਬਾਇਲ ਮਾਲਕ ਸੰਦੀਪ ਕੁਮਾਰ ਨੇ ਮੋਬਾਇਲ ਮਿਲਣ ’ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲਾਂ ਉਹ ਸੱਚ ਕਹੂੰ ਅਖਬਾਰ ਵਿੱਚ ਪ੍ਰੇਮੀਆਂ ਦੁਆਰਾ ਕਿਸੇ ਦਾ ਮੋਬਾਇਲ ਵਾਪਸ ਕੀਤਾ, ਕਿਸੇ ਦਾ ਪਰਸ ਵਾਪਸ ਕੀਤਾ ਆਦਿ ਖਬਰਾਂ ਛਪੀਆਂ ਪੜ੍ਹਦਾ ਸੀ ਤਾਂ ਯਕੀਨ ਨਹੀਂ ਸੀ ਹੁੰਦਾ ਪਰ ਅੱਜ ਖੁਦ ਉਸ ਦਾ ਡਿੱਗਿਆ ਮੋਬਾਇਲ ਪੇ੍ਰਮੀਆਂ ਤੋਂ ਮਿਲਿਅ ਹੈ ਤਾਂ ਜਿੱਥੇ ਯਕੀਨ ਹੋ ਗਿਆ ਉੱਥੇ ਉਸ ਦੇ ਮਨ ਦੇ ਭੁਲੇੇਖੇ ਦੂਰ ਹੋ ਗਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ