ਸੱਚੀ ਭਾਵਨਾ ਨੂੰ ਸੁਣਦਾ ਹੈ ਮਾਲਕ : ਪੂਜਨੀਕ ਗੁਰੂ ਜੀ

Saing Dr. MSG

ਸੱਚੀ ਭਾਵਨਾ ਨੂੰ ਸੁਣਦਾ ਹੈ ਮਾਲਕ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਕਈ ਵਾਰ ਲੋਕ ਕਹਿ ਦਿੰਦੇ ਹਨ ਕਿ ਪਰਮਾਤਮਾ ਨੂੰ ਜੋ ਸੱਚੀ ਭਾਵਨਾ, ਸੱਚੇ ਦਿਲ ਨਾਲ ਯਾਦ ਕਰਦਾ ਹੈ, ਉਹ ਮਾਲਕ ਉਨ੍ਹਾਂ ਦੀ ਪੁਕਾਰ ਸੁਣਦਾ ਹੈ ਅੱਜ ਦੇ ਦੌਰ ’ਚ ਇਨਸਾਨ ਆਪਣੇ -ਆਪ ’ਚ ਇੰਨਾ ਗਵਾਚ ਗਿਆ ਹੈ ਕਿ ਉਸ ਦੇ ਕੋਲ ਆਪਣੇ ਤੋਂ ਇਲਾਵਾ ਦੂਜਿਆਂ ਲਈ ਸਮਾਂ ਨਹੀਂ ਹੈ, ਪਰ ਜੋ ਮਾਲਕ ਦੇ ਪਿਆਰੇ ਸਮਾਂ ਕੱਢਦੇ ਹਨ ਤੇ ਸਮਾਂ ਕੱਢ ਕੇ ਹਿੰਮਤ ਤੇ ਦ੍ਰਿੜਤਾ ਨਾਲ ਪਰਹਿੱਤ, ਪਰਮਾਰਥ ਕਰਦੇ ਹਨ, ਉਨ੍ਹਾਂ ’ਤੇ ਮਾਲਕ ਦਾ ਰਹਿਮੋ-ਕਰਮ ਇੱਕ ਨਾ ਇੱਕ ਦਿਨ ਜ਼ਰੂਰ ਵਰਸਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਕਰਨਾ ਮਹਾਨ ਹੈ, ਪਰ ਸੇਵਾ ’ਚ ਅੜਚਣ ਮਨ ਤੇ ਮਨਮਤੇ ਲੋਕ ਪਾਉਂਦੇ ਰਹਿੰਦੇਹਨ ਇਸ ਲਈ ਨਾ ਮਨ ਦੀ ਸੁਣੋ, ਨਾ ਮਨਮਤੇ ਇਨਸਾਨ ਦੀ ਸੁਣੋ ਤੁਸੀਂ ਸੇਵਾ ’ਤੇ ਚੱਲਦਿਆਂ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਨੂੰ ਹਾਸਲ ਕਰੋ, ਸਿਮਰਨ ਕਰੋ, ਕਿਸੇ ਨੂੰ ਦੁਖੀ ਦੇਖ ਕੇ ਖੁਸ਼ ਨਾ ਹੋਵੋ, ਸਗੋਂ ਉਸ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰੋ ਇਸੇ ਦਾ ਨਾਂਅ ਭਗਤ, ਸੱਚਾ ਮੁਰੀਦ ਹੁੰਦਾ ਹੈ

ਪਰ ਅਜਿਹਾ ਬਹੁਤ ਮੁਸ਼ਕਲ ਹੈ, ਕਿਉਂਕਿ ਅੱਜ ਲੋਕ ਦੂਜਿਆਂ ਦੇ ਸੁੱਖਾਂ ਨੂੰ ਦੇਖ ਕੇ ਦੁਖੀ ਹਨ, ਦੂਜਿਆਂ ਨੂੰ ਖੁਸ਼ ਦੇਖ ਕੇ ਪਰੇਸ਼ਾਨ ਹਨ ਅਜਿਹੀ ਭਾਵਨਾ ਰੱਖਣ ਵਾਲਾ, ਸ਼ੈਤਾਨੀਅਤ ਦੇ ਕਾਰਨਾਮੇ ਕਰਨ ਵਾਲਾ ਮਾਲਕ ਤੋਂ ਦੂਰ ਹੁੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਹਮੇਸ਼ਾ ਦਇਆ, ਰਹਿਮ ਦੀ ਭਾਵਨਾ ਅੰਦਰ ਬਣਾ ਕੇ ਰੱਖੋ ਹਮੇਸ਼ਾ ਸਾਰਿਆਂ ਦਾ ਭਲਾ ਮੰਗਦੇ ਰਹੋ, ਕਦੇ ਕਿਸੇ ਦਾ ਬੁਰਾ ਨਾ ਕਰੋ ਜੋ ਲੋਕ ਸੇਵਾ ਸਿਮਰਨ ਕਰਦੇ ਹਨ, ਯਕੀਨਨ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਉਹ ਜ਼ਰੂਰ ਬਣ ਜਾਂਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਾਮ ਦਾ ਸਿਮਰਨ ਤੇ ਸੇਵਾ ਦੋ ਗਹਿਣੇ ਹਨ ਜੋ ਵੀ ਇਨ੍ਹਾਂ ਗਹਿਣਿਆਂ ਨੂੰ ਧਾਰਨ ਕਰ ਲੈਂਦਾ ਹੈ, ਉਹ ਮਾਲਕ ਦੀ ਕਿਰਪਾ ਦੇ ਕਾਬਲ ਬਣਦਾ ਹੈ, ਉਸ ’ਤੇ ਉਸ ਪਰਮਾਤਮਾ ਦਾ ਰਹਿਮੋ-ਕਰਮ ਜਰੂਰ ਵਰਸਦਾ ਹੈ ਤੇ ਸਿਰਫ਼ ਉਸ ਨੂੰ ਹੀ ਨਹੀਂ, ਸਗੋਂ ਉਸ ਦੀਆਂ ਕੁਲਾਂ ਦਾ ਵੀ ਉੱਧਾਰ ਹੋ ਜਾਂਦਾ ਹੈ ਆਪਣੇ ਵਿਚਾਰਾਂ ਨੂੰ ਸ਼ੁੱਧ ਕਰੋ ਤੇ ਮਾਲਕ ਤੋਂ ਮਾਲਕ ਨੂੰ ਮੰਗਿਆ ਕਰੋ ਜਿੰਨਾ ਹੋ ਸਕੇ ਸਤਿਸੰਗ ਸੁਣੋ, ਸੇਵਾ ਸਿਮਰਨ ਕਰੋ, ਤਾਂ ਯਕੀਨਨ ਇਨਸਾਨ ਨੂੰ ਰੂਹਾਨੀ ਤੰਦਰੁਸਤੀ, ਤਾਜ਼ਗੀ ਮਿਲਦੀ ਹੈ, ਦਿਲੋ-ਦਿਮਾਗ ਫਰੈੱਸ਼ ਰਹਿੰਦਾ ਹੈ ਤੇ ਉਸ ਦੀਆਂ ਝੋਲੀਆਂ ਮਾਲਕ ਦੀ ਕਿਰਪਾ ਨਾਲ ਮਾਲਾਮਾਲ ਹੋ ਜਾਂਦੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ