ਸਮੁੰਦਰੀ ਸੁਰੱਖਿਆ ’ਤੇ ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਖੁੱਲ੍ਹੀ ਬਹਿਸ ਦੀ ਅਗਵਾਈ ਕਰਨਗੇ ਪ੍ਰਧਾਨ ਮੰਤਰੀ

ਯੂਐਨਐਸਸੀ ਦੀ ਖੁੱਲ੍ਹੀ ਬਹਿਸ ’ਚ ਹਿੱਸਾ ਲੈਣਗੇ ਵਿਸ਼ਵ ਦੇ ਕਈ ਆਗੂ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ
ਅਗਵਾਈ ’ਚ ਸਮੁੰਦਰੀ ਸੁਰੱਖਿਆ ’ਤੇ ਸੋਮਵਾਰ ਨੂੰ ਹੋਣ ਵਾਲੀ ਉੱਚ ਪੱਧਰੀ ਖੁੱਲ੍ਹੀ ਬਹਿਸ ’ਚ ਕਈ ਦੇਸ਼ਾਂ ਦੇ ਮੁਖੀ ਤੇ ਮੁੱਖ ਖੇਤਰ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਸਰਕਾਰੀ ਬਿਆਨ ਅਨੁਸਾਰ ‘ਏਨਹੇਂਸਿੰਗ ਮੈਰੀਟਾਈਮ ਸਿਕਿਊਰਿਟੀ’ ਕੇਸ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ’ਤੇ ਵਰਚੁਅਲ ਖੁੱਲ੍ਹੀ ਬਹਿਸ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ 17:30 ਵਜੇ ਹੋਵੇਗੀ ਬਹਿਸ ’ਚ ਸਮੁੰਦਰੀ ਅਪਰਾਧ ਤੇ ਅਸੁਰੱਖਿਆ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਤੇ ਸਮੁੰਦਰੀ ਖੇਤਰ ’ਚ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਉਪਾਵਾਂ ’ਤੇ ਚਰਚਾ ਕੀਤੀ ਜਾਵੇਗੀ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸਮੁੰਦਰੀ ਸੁਰੱਖਿਆ ਤੇ ਸਮੁੰਦਰੀ ਅਪਰਾਧ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਤੇ ਪ੍ਰਸਤਾਵਾਂ ਨੂੰ ਪਾਸ ਕੀਤਾ, ਹਾਲਾਂਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਸ ਤਰ੍ਹਾਂ ਦੀ ਉੱਚ ਪੱਧਰੀ ਖੁੱਲ੍ਹੀ ਬਹਿਸ ’ਚ ਸਮੁੰਦਰੀ ਸੁਰੱਖਿਆ ’ਤੇ ਇੱਕ ਵਿਸ਼ੇਸ਼ ਏਜੰਡੇ ਤਹਿਤ ਸਮੂਹਿਕ ਤੌਰ ’ਤੇ ਚਰਚਾ ਹੋਵੇਗੀ ਯੂਐਨੈਸਸੀ ’ਚ ਖੁੱਲ੍ਹੀ ਬਹਿਸ ਦੀ ਅਗਵਾਈ ਕਰਨ ਵਾਲੇ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ ਇਸ ਪ੍ਰੋਗਰਾਮ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਵੈੱਬਸਾਈਟ ’ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ