ਛੇਵੇਂ ਪੇ ਕਮਿਸ਼ਨ ’ਚ 15 ਫੀਸਦੀ ਤਨਖਾਹਾਂ ਵਧਾਉਣ ਵਾਲੀ ਤਜਵੀਜ ਨੂੰ ਲੈ ਕੇ ਕੀਤੀ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ

Anti-government Slogans Sachkahoon

ਛੇਵੇਂ ਪੇ ਕਮਿਸ਼ਨ ’ਚ 15 ਫੀਸਦੀ ਤਨਖਾਹਾਂ ਵਧਾਉਣ ਵਾਲੀ ਤਜਵੀਜ ਨੂੰ ਲੈ ਕੇ ਕੀਤੀ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ

(ਸੱਚ ਕਹੂੰ ਨਿਊਜ) ਪਟਿਆਲਾ। ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਇੰਪੀ. ਯੂਨੀਅਨ ਦੀ ਮੀਟਿੰਗ ਨਾਭਾ ਰੋਡ ਸਥਿਤ ਦਫਤਰ ਜਿਲਾ ਪਟਿਆਲਾ ਵਿੱਚ ਕੀਤੀ ਗਈ ਅਤੇ ਛੇਵੇਂ ਪੇ ਕਮਿਸ਼ਨ ਵਿੱਚ 15 ਫੀਸਦੀ ਤਨਖਾਹਾਂ ਵਧਾਉਣ ਵਾਲੀ ਤਜਵੀਜ ਨੂੰ ਨਾ ਮਨਜੂਰ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਸੂਬਾ ਜਨਰਲ ਸਕੱਤਰ ਮੁਕੇਸ਼ ਕੰਡਾ ਨੇ ਦੱਸਿਆ ਕਿ 4 ਅਗਸਤ ਨੂੰ ਪੰਜਾਬ ਭਵਨ ਵਿਖੇ 6ਵੇਂ ਪੇ ਕਮਿਸ਼ਨ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਸਬੰਧੀ ਸਾਂਝਾ ਫਰੰਟ ਸਰਕਾਰ ਨਾਲ ਮੀਟਿੰਗ ਹੋਈ ਸੀ। ਜਿਹੜੀ ਕਿ ਬੇਸਿੱਟਾ ਨਿਕਲੀ। ਸਰਕਾਰ ਵੱਲੋਂ ਤਨਖਾਹ ਵਿੱਚ 15 ਪ੍ਰਤੀਸ਼ਤ ਵਾਧੇ ਦੀ ਗੱਲ ਕਹੀ ਗਈ ਸੀ ਅਤੇ ਕੱਚੇ ਕਰਮਚਾਰੀਆਂ ਨੂੰ ਅੱਗੇ ਕਮੇਟੀ ਬਣਾਕੇ ਪੱਕਾ ਕਰਨ ਦੀ ਨੀਤੀ ਬਣਾਈ ਗਈ। ਜਿਹੜੀ ਸਾਂਝਾ ਫਰੰਟ ਨੇ ਨਾ ਮੰਨਜੂਰ ਕਰ ਦਿੱਤੀ ਹੈ, ਜਿਸ ਨਾਲ ਪੰਜਾਬ ਦੇ ਮੁਲਾਜਮਾਂ ਵਿੱਚ ਗੁੱਸੇ ਦੀ ਲਹਿਰ ਦੌੜ ਪਈ। ਹੁਣ ਸਾਂਝਾ ਫਰੰਟ ਵੱਲੋਂ 7 ਤਰੀਕ ਨੂੰ ਲੁਧਿਆਣਾ ਵਿਖੇ ਮੀਟਿੰਗ ਰੱਖ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕੰਡਾ ਨੇ ਆਖਿਆ ਕਿ ਜੇਕਰ ਅਗਲੀ ਮੀਟਿੰਗ ਵਿੱਚ ਸਰਕਾਰ ਵੱਲੋਂ 2011 ਦੀ ਪੇ ਪੇਰਟੀ ਬਹਾਲ ਕਰਕੇ 6ਵਾਂ ਪੇ ਕਮਿਸ਼ਨ ਦੇਣਾ ਬਣਦਾ ਹੈ ਅਤੇ ਕੱਚੇ ਮੁਲਾਜਮ ਜਿਹੜੇ 1015 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ ਨੂੰ ਬਿਨਾਂ ਸ਼ਰਤ ਪੱਕਾ ਕਰਨਾ।

ਜੇਕਰ ਇਹ ਸਾਡੀਆਂ ਮੁੱਖ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਸਾਡੀ ਜਥੇਬੰਦੀ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਤੇ ਮੁਕੇਸ਼ ਕੰਡਾ ਦੀ ਅਗਵਾਈ ਵਿੱਚ ਤਿੱਖੇ ਸੰਘਰਸ਼ ਨੂੰ ਅਮਲ ਵਿੱਚ ਲਿਆਦਾ ਜਾਵੇਗਾ, ਜਿਸ ਦੇ ਸਿੱਟਿਆਂ ਦੀ ਸਰਕਾਰ ਖੁੱਦ ਜਿੰਮੇਵਾਰ ਹੋਵੇਗੀ। ਇਸ ਮੌਕੇ ਵਿਜੇ ਕੁਮਾਰ, ਗੁਰਦੇਵ ਸਿੰਘ ਸਿਰਸਵਾਲ, ਧਰਮ ਪਾਲ ਲੋਟ, ਦਰਸ਼ਨ ਸਿੰਘ ਬਹਾਦਰਗੜ੍ਹ, ਸੁਰਿੰਦਰ ਸਿੰਘ ਭੁਨਰਹੇੜੀ, ਰਾਜ ਕੁਮਾਰ, ਬਲਦੇਵ ਚੰਦ , ਗੋਪਾਲ ਚੰਦ ਸਹੋਤਾ, ਸੁਰਿੰਦਰ ਸਿੰਘ ਰਾਜਪੁਰਾ, ਸੁਖਵਿੰਦਰ ਸਿੰਘ ਘਨੌਰ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।