ਬੱਚਿਆਂ ਦੇ ਮਾਪਿਆਂ ਨੇ ਸ਼ਹਿਰ ਵਿੱਚ ਪੈਦਲ ਕੱਢਿਆ ਰੋਸ ਮਾਰਚ
ਜ਼ੀਰਾ, (ਸੁਭਮ ਖੁਰਾਣਾ)। ਜ਼ੀਰਾ ਦੇ ਜੈਨ ਸਕੂਲ ਵਿਖੇ ਕੁਝ ਵਿਦਿਆਰਥੀਆਂ ਦੀ ਅਸੈੱਸਮੈਂਟ ਘੱਟ ਲਗਾਉਣ ਕਰਕੇ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਅੱਜ ਤੀਜੇ ਦਿਨ ਵੀ ਧਰਨਾ ਲਗਾ ਕਿ ਸਕੂਲ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ ।ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਣ ਉਪਰੰਤ ਜਦੋਂ ਸਕੂਲ ਵਿੱਚ ਦਾਖਿਲ ਹੋ ਕੇ ਬੱਚਿਆਂ ਨੂੰ ਸਕੂਲ ਵੱਲੋਂ ਮਿਲੇ ਮੈਡਲ ਤੇ ਟਰਾਫੀਆਂ ਵਾਪਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਕੂਲ ਮੈਨੇਜਮੈਂਟ ਵੱਲੋਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਗੇਟ ਅੰਦਰ ਦਾਖਿਲ ਨਹੀਂ ਹੋਣ ਦਿੱਤਾ ਗਿਆ । ਇਸ ਸਮੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਹੀ ਦਰੀਆਂ ਵਿਛਾ ਕੇ ਮੈਡਲ ਸਕੂਲ ਦੇ ਗੇਟ ਉੱਪਰ ਟੰਗ ਕੇ ਨਾਅਰੇਬਾਜੀ ਕੀਤੀ ।
ਇਸ ਸਮੇਂ ਮਾਪਿਆਂ ਨੇ ਕਿਹਾ ਕਿ ਸਾਡੇ ਬੱਚਿਆਂ ਨਾਲ ਸਕੂਲ ਨੇ ਬੇਇਨਸਾਫ਼ੀ ਕੀਤੀ ਹੈ, ਘੱਟ ਅਸੈੱਸਮੈਂਟ ਲਗਾ ਕੇ ਬੱਚਿਆਂ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਦੇ ਪਿਛਲੇ ਸਾਲਾਂ ਤੋਂ ਵਧੀਆ ਨਤੀਜੇ ਆ ਰਹੇ ਸਨ, ਜੈਨ ਸਕੂਲ ਹੀ ਬੱਚਿਆਂ ਨੂੰ ਵਧੀਆ ਨੰਬਰ ਆਉਣ ਤੇ ਕੇ ਸਨਮਾਨਿਤ ਕਰਦਾ ਰਿਹਾ ਹੈ । ਮਾਪਿਆਂ ਨੇ ਭਰੇ ਮਨ ਨਾਲ ਕਿਹਾ ਕਿ 48 ਪ੍ਰਤੀਸ਼ਤ ਨੰਬਰ ਆਉਣ ਕਾਰਨ ਬੱਚਿਆਂ ਦੇ ਸਪਨੇ ਚਕਨਾਚੂਰ ਹੋ ਗਏ ਹਨ, ਉਹਨਾਂ ਨੂੰ ਮੈਡੀਕਲ ਜਾਂ ਨਾਨ ਮੈਡੀਕਲ ਵਿੱਚ ਦਾਖਲਾ ਨਹੀਂ ਮਿਲ ਸਕਦਾ । ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਸ਼ਾਲੂ ਸੂਦ ਨਾਲ ਗੱਲ ਕਰਨੀ ਚਾਹੀ ਤਾਂ ਪ੍ਰਿੰਸੀਪਲ ਆਪਣੀ ਸੀਟ ਤੇ ਹੀ ਹਾਜ਼ਰ ਨਹੀਂ ਸਨ । ਪੱਤਰਕਾਰਾਂ ਨੇ ਗੇਟ ਕੀਪਰ ਕੋਲ ਵਾਰ ਵਾਰ ਸੁਨੇਹਾ ਭੇਜਿਆ ਕੀ ਮੈਨੇਜਮੈਂਟ ਜਾਂ ਪ੍ਰਿੰਸੀਪਲ ਤੁਸੀਂ ਵੀ ਆਪਣਾ ਸਪੱਸ਼ਟੀਕਰਨ ਦੇ ਦਿਓ ਪਰ ਉਨ੍ਹਾਂ ਨੇ ਸਪੱਸ਼ਟੀ ਕਰਨ ਦੇਣ ਤੋਂ ਵੀ ਮਨਾ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।