ਭਾਰਤ ਪੈਦਲ ਚਾਲਕ ਗੁਰਪ੍ਰੀਤ ਸਿੰਘ ਨੇ 50 ਕਿਮੀ ਪੈਦਲ ਚਾਲ ’ਚ ਕੀਤਾ ਨਿਰਾਸ਼
ਟੋਕੀਓ (ਏਜੰਸੀ)। ਭਾਰਤੀ ਪੈਦਲ ਚਾਲਕ ਗੁਰਪ੍ਰੀਤ ਸਿੰਘ ਨੇ ਇੱਥੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ 50 ਕਿਮੀ ਪੈਦਲ ਚਾਲ ਮੁਕਾਬਲੇ ’ਚ ਨਿਰਾਸ਼ ਕੀਤਾ 37 ਸਾਲਾਂ ਗੁਰਪ੍ਰੀਤ ਸਿੰਘ ਭਿਆਨਕ ਗਰਮੀ ਤੇ ਹੁੰਮਸ ਦੇ ਕਾਰਨ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਲਗਭਗ 35 ਕਿਮੀ ਦੇ ਮੁਕਾਬਲੇ ਤੋਂ ਬਾਅਦ ਪੈਦਲ ਚਾਲ ਮੁਕਾਬਲੇ ’ਚੋਂ ਬਾਹਰ ਹੋ ਗਏ।
25 ਕਿਮੀ ਦੇ ਹਾਫਵੇ ਪੁਆਇੰਟ ’ਤੇ ਗੁਰਪ੍ਰੀਤ 2:01:54 ਦੇ ਸਮੇਂ ਨਾਲ 49ਵੇਂ ਸਥਾਨ ’ਤੇ ਸਨ। ਪੋਲੈਂਡ ਦੇ 31 ਸਾਲਾ ਡੇਵਿਡ ਤੋਮਿਲਾ ਨੇ ਤਿੰਨ ਘੰਟੇ 50 ਮਿੰਟ ਅੱਠ ਸੈਂਕਿੰਡ ’ਚ 50 ਕਿਮੀ ਚੱਲ ਕੇ ਇਸ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਜਰਮਨੀ ਦੇ ਜੋਨਾਥਨ ਹਿਲਬਰਟ ਨੇ ਤਿੰਨ ਘੰਟੇ 50 ਮਿੰਟ 44 ਸੈਂਕਿੰਡ ਤੇ ਕੈਨੇਡਾ ਦੇ ਇਵਾਲ ਇਨਫੀ ਨੇ ਤਿੰਨ ਘੰਟੇ 50 ਮਿੰਟ 59 ਸੈਂਕਿੰਡ ’ਚ ਮੁਕਾਬਲਾ ਪੂਰਾ ਕਰਕੇ ਤਰਤੀਬਵਾਰ ਚਾਂਦੀ ਤੇ ਕਾਂਸੀ ਤਮਗੇ ਆਪਣੇ ਨਾਂਅ ਕੀਤੇ।
ਨਿਰਾਸ਼ਾਜਨਕ ਰਿਹਾ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀਰਵਾਰ ਨੂੰ ਭਾਰਤ ਦੇ ਹੋਰ ਪੈਦਲ ਚਾਲਕ ਸੰਦੀਪ ਕੁਮਾਰ, ਰਾਹੁਲ ਰੋਹਿਲਾ ਤੇ ਕੇਟੀ ਇਰਫਾਨ ਨੇ 20 ਕਿਮੀ ਪੈਦਲ ਚਾਲ ਮੁਕਾਬਲੇ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ ਤਿੰਨੇ ਮੁਕਾਬਲਿਆਂ ’ਚ ਤਰਤੀਬਵਾਰ 23ਵੇਂ, 47ਵੇਂ ਤੇ 51ਵੇਂ ਸਥਾਨ ’ਤੇ ਰਹੇ ਸਨ ਇਟਲੀ ਦੇ ਮੈਸਿਮੋ ਸਟਾਨੋ ਨੇ ਇਸ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਸੀ ਜਦੋਂਕਿ ਜਾਪਾਨ ਦੇ ਕੋਕੀ ਇਕੇਦਾ ਨੂੰ ਚਾਂਦੀ ਤੇ ਤੋਸ਼ੀਕਾਜੁ ਯਮਨਿਸ਼ੀ ਨੂੰ ਕਾਂਸੀ ਤਮਗਾ ਮਿਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ