ਪਾਕਿਸਤਾਨ ’ਚ ਹਿੰਦੂ ਮੰਦਰ ਤੋੜੇ ਜਾਣ ’ਤੇ ਪਾਕਿ ਡਿਪਲੋਮੇਟ ਤਲਬ
ਨਵੀਂ ਦਿੱਲੀ। ਪਾਕਿਸਤਾਨ ’ਚ ਪੰਜਾਬ ਸੂਬੇ ’ਚ ਇੱਕ ਮੰਦਰ ’ਤੇ ਭੜਕੀ ਭੀੜ ਦੇ ਹਮਲੇ, ਦੇਵ ਮੂਰਤੀਆਂ ਦੀ ਭੰਨ-ਤੋੜ ਕੀਤੇ ਜਾਣ ਅਤੇ ਅੱਗ ਲਾਉਣ ਦੀ ਘਟਨਾ ਸਬੰਧੀ ਪਾਕਿਸਤਾਨ ਹਾਈ ਕਮਿਸ਼ਨ ਦੇ ਡਿਪਲੋਮੇਟ ਨੂੰ ਤਲਬ ਕਰਕੇ ਗੁਆਂਢੀ ਦੇਸ਼ ’ਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਅਜ਼ਾਦੀ ’ਤੇ ਹਮਲਿਆਂ ’ਤੇ ਚਿੰਤਾ ਪ੍ਰਗਟਾਉਂਦਿਆਂ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ ਹੈ ਇਸ ਘਟਨਾ ’ਤੇ ਮੋਦੀ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ ਜਿਸ ਦੇ ਤਹਿਤ ਪਾਕਿ ਡਿਪਲੋਮੇਟ ਨੂੰ ਤੁਰੰਤ ਤਲਬ ਕੀਤਾ ਗਿਆ ਹੈ ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਸਵਾਲ ’ਤੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੰਜਾਬ ਸੂਬੇ ਦੇ ਰਹੀਮਯਾਰ ਖਾਨ ’ਚ ਇੱਕ ਗਣੇਸ਼ ਜੀ ਦੇ ਮੰਦਰ ’ਤੇ ਹਿੰਸਕ ਭੀੜ ਦੇ ਹਮਲੇ ਦੀ ਰਿਪੋਰਟਾ ਬਹੁਤ ਚਿੰਤਾਜਨਕ ਹਨ ਭੀੜ ਨੇ ਦੇਵ ਮੂਰਤੀਆਂ ਦਾ ਅਪਮਾਨ ਕੀਤਾ ਹੈ ਭੀੜ ਨੇ ਮੰਦਰ ਦੇ ਆਸ-ਪਾਸ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਘਰਾਂ ’ਤੇ ਵੀ ਹਮਲਾ ਕੀਤਾ ਹੈ ਪਾਕਿਸਤਾਨ ’ਚ ਘੱਟ ਗਿਣਤੀ ਭਾਈਚਾਰੇ ਦੇ ਪੂਜਾ ਸਥਾਨਾਂ ’ਤੇ ਹਮਲਾ, ਉਨ੍ਹਾਂ ਨਾਲ ਭੇਦਭਾਵ ਤੇ ਤੰਗ ਪ੍ਰੇਸਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬਾਗਚੀ ਨੇ ਕਿਹਾ ਕਿ ਬੀਤੇ ਸਾਲ ਜਨਵਰੀ ’ਚ ਮਾਤਾ ਰਾਣੀ ਭਟਿਆਨੀ ਮੰਦਰ, ਦਸੰਬਰ 2020 ’ਚ ਖੈਬਰ ਖਪਤੂਨਵਾ ਦੇ ਕਰਫ਼ ’ਚ ਇੱਕ ਹਿੰਦੂ ਮੰਦਰ ’ਤੇ ਹਮਲੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ