ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ ਤਿੰਨ ਵਿਅਕਤੀ ਦੋ ਪਿਸਤੌਲਾਂ ਸਣੇ ਕਾਬੂ
ਗੁਰਤੇਜ ਜੋਸ਼ੀ, ਮਾਲੇਰਕੋਟਲਾ। ਮਾਲੇਰਕੋਟਲਾ ਜ਼ਿਲ੍ਹੇ ਦੇ ਨਵੇਂ ਬਣੇ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਟੀਮ ਤਿੰਨ ਮੁਲਜ਼ਮਾਂ ਤੋਂ 2 ਪਿਸਤੌਲ ਸਮੇਤ 2 ਮੈਗਜ਼ੀਨ 8 ਜਿੰਦਾ ਰੌਂਦ 32 ਬੋਰ, ਇੱਕ ਸਕਾਰਿਪਓ ਅਤੇ ਇਕ ਆਈ-20 ਕਾਰ ਬਰਾਮਦ ਕਰਨ ਅਤੇ ਨਾਮੀ ਗੈਂਗਸਟਰ ਸੀਬੀਜੈਡ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਮੈਡਮ ਕੰਵਰਦੀਪ ਕੌਰ, ਆਈ.ਪੀ. ਐਸ, ਸੀਨੀਅਰ ਪੁਲਿਸ ਕਪਤਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਦੇ ਗੁੰਡਾ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ ਜਦੋਂ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ (ਜਾਂਚ) ਅਤੇ ਰਣਜੀਤ ਸਿੰਘ, ਉਪ ਪੁਲਿਸ ਕਪਤਾਨ (ਜਾਂਚ) ਦੀ ਨਿਗਰਾਨੀ ਤਹਿਤ ਇੰਸਪੈਕਟਰ ਦਲਬੀਰ ਸਿੰਘ, ਇੰਚਾਰਜ ਸੀ. ਆਈ.ਏ. ਸਟਾਫ਼ ਮਾਹੋਰਾਣਾ ਦੀ ਅਗਵਾਈ ਹੇਠ ਏ. ਐਸ. ਆਈ ਰਜਿੰਦਰ ਸਿੰਘ, ਸੀਨੀਅਰ ਸਿਪਾਹੀ ਨਿਰਭੈ ਸਿੰਘ ਅਤੇ ਸਿਪਾਹੀ ਹਰਮਨਪ੍ਰੀਤ ਸਿੰਘ ਨੇ ਪਹਿਲਾਂ ਮੁਹੰਮਦ ਰਿਜਵਾਨ ਉਰਫ ਸੀ ਬੀ ਜੈਡ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਸਥਾਨਕ ਰਾਏਕੋਟ ਪੁਲ ਨੇੜੇ ਕਾਲੀ ਸਕਾਰਿਪਓ ਨੰਬਰ ਪੀ.ਬੀ. 13-ਬੀ.ਡੀ-1078 ਵਿਚੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜੀਨ ਅਤੇ 2 ਜਿੰਦਾ ਰੌਂਦ 32 ਬੋਰ ਸਮੇਤ ਕਾਬੂ ਕੀਤਾ।
ਸੀ. ਬੀ. ਜੈਡ ਦੀ ਪੁੱਛਗਿੱਛ ਦੌਰਾਨ ਦੋ ਹੋਰ ਮੁਲਜ਼ਮ ਜਿਨ੍ਹਾਂ ’ਚ ਜਗਦੀਪ ਸਿੰਘ ਵਾਸੀ ਤਲਵੰਡੀ ਰਾਏਕੀ, ਰਾਏਕੋਟ ਅਤੇ ਮੁਹੰਮਦ ਅੰਸ ਵਾਸੀ ਮਲੇਰਕੋਟਲਾ ਨੂੰ ਇਕ ਆਈ-20 ਕਾਰ ਵਿਚੋਂ ਕਾਬੂ ਕੀਤਾ ਤਾਂ ਉਨ੍ਹਾਂ ’ਚੋਂ ਜਗਦੀਪ ਸਿੰਘ ਬਾਰੇ ਦੱਸਿਆ ਜਿੰਨਾਂ ਕੋਲੋਂ ਇੱਕ ਚਿੱਟੇ ਰੰਗ ਦੀ ਆਈ-20 ਹੁੰਡਈ ਨੰਬਰ ਪੀ. ਬੀ. 10 ਐਚ. ਐਚ- 5555 ਸਮੇਤ ਇੱਕ 32 ਬੋਰ ਪਿਸਟਲ ਇਕ ਮੈਗਜੀਨ ਅਤੇ 2 ਜਿੰਦਾ ਰੋਂਦ 32 ਬੋਰ ਅਤੇ ਮੁਹੰਮਦ ਅੰਸ ਪਾਸੋਂ 4 ਜਿੰਦਾ ਰੌਂਦ 32 ਬੋਰ ਬ੍ਰਾਮਦ ਕੀਤੇ।
ਮੁਢਲੀ ਪੁਛਿਗਛ ਦੋਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਇਹ ਪਿਸਤੋਲ ਉਹ ਆਪਣੇ ਵਿਰੋਧੀਆਂ ਨੂੰ ਡਰਾਓਣ ਲਈ ਯੂ. ਪੀ ਤੋਂ ਲੈਕੇ ਆਏ ਸੀ। ਪੁਲਿਸ ਨੇ ਮੁਹੰਮਦ ਰਿਜ਼ਵਾਨ ਉਰਫ ਸੀ ਬੀ ਜੈਡ ਪੁੱਤਰ ਮੁਹੰਮਦ ਹਫੀਜ਼ ਵਾਸੀ ਅੰਦਰ ਸਰਹੰਦੀ ਗੇਟ, ਅਰਾਈਆਂ ਵਾਲਾ ਮੁਹੱਲਾ ਮਲੇਰਕੋਟਲਾ, ਮੁਹੰਮਦ ਅੰਸ ਪੁੱਤਰ ਮੁਹੰਮਦ ਨਿਸਾਰ ਵਾਸੀ ਦਿੱਲੀ ਗੇਟ, ਕੱਚਾ ਕੋਟ ਮਲੇਰਕੋਟਲਾ, ਜਗਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਤਲਵੰਡੀ ਰਾਏਕੇ, ਰਾਏਕੋਟ, ਲੁਧਿਆਣਾ ਦੇ ਖਿਲਾਫ ਧਾਰਾ 25/54/59 ਆਰਮਜ਼ ਐਕਟ ਦੇ ਤਹਿਤ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ।ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਹੋਰ ਵੀ ਵੱਡੇ ਸੁਰਾਗ ਮਿਲਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ