ਕੇਜਰੀਵਾਲ ਨੇ ਪੇਸ਼ ਕੀਤਾ ਦਿੱਲੀ ਨੂੰ ਗਲੋਬਲ ਸਿਟੀ ਬਣਾਉਣ ਦਾ ਖਾਕਾ

Corona-crisis-will-vaccinate-entire-Delhi-in-3-months-Kejriwal

2047 ਤੱਕ ਦਿੱਲੀ ਨੂੰ ਵਿਸ਼ਵ ਸ਼ਹਿਰ ਬਣਾਉਣ ਦਾ ਟੀਚਾ

ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਕ ਪਹਿਲ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਦਿੱਲੀ ਦੇ ਵਿਕਾਸ ਲਈ ਨੀਤੀਆਂ ਤੇ ਰਣਨੀਤੀਆਂ ਦੀ ਦਿਸ਼ਾ ’ਚ ਕੰਮ ਕਰਨ ਲਈ ਕਾਰਪੋਰੇਟਸ ਤੇ ਨਾਗਰਿਕ ਸਮੂਹਾਂ ਨਾਲ ਸਰਕਾਰ ਦੀ ਸਾਂੇਝੇਦਾਰੀ ਨੂੰ ਉਤਸ਼ਾਹ ਦੇਣਾ ਹੈ ਜਿਨ੍ਹਾਂ ਖੇਤਰਾਂ ’ਚ ਵਿਕਾਸ ਕੀਤਾ ਜਾਣਾ ਹੈ। ਉਨ੍ਹਾਂ ’ਚ ਜਨਤਕ ਬੁਨਿਆਦੀ ਢਾਂਚਾ, ਟਰਾਂਸਪੋਰਟ ਨੈਟਵਰਕ, ਠੋਸ ਪ੍ਰਬੰਧਨ ਤੇ ਹਵਾ ਪ੍ਰਦੂਸ਼ਣ ਨਾਲ ਲੜਾਈ ਸ਼ਾਮਲ ਹੈ।

ਇਸ ਮੌਕੇ ’ਤੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਪਿਛਲੇ 5 ਸਾਲਾਂ ’ਚ ਕੁਝ ਸੈਕਟਰਾਂ ’ਚ ਚੰਗੇ ਯਤਨ ਕੀਤੇ ਹਨ ਸਿੱਖਿਆ ਦੇ ਖੇਤਰ ’ਚ ਅਸਾਧਾਰਨ ਉਪਲਬੱਧੀਆਂ ਹਾਸਲ ਕੀਤੀਆਂ ਹਨ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਨੂੰ ਸਿੰਗਾਪੁਰ ਦੇ ਪੱਧਰ ਤੱਕ ਵਧਾਵਾਂਗੇ ਅਸੀਂ 2048 ਓਲੰਪਿਕ ਲਈ ਬੋਲੀ ਲਾਵਾਂਗੇ ਦਿੱਲੀ ’ਚ ਅਗਲੀਆਂ ਚੋਣਾਂ ਤੋਂ ਪਹਿਲਾਂ ਘੱਟ ਤੋਂ ਘੱਟ 24 ਘੰਟੇ ਪਾਣੀ ਮਿਲਣਾ ਹੀ ਚਾਹੀਦਾ ਹੈ ਦਿੱਲੀ ਦੀਆਂ ਸੜਕਾਂ ਚੌੜੀਆਂ ਹਨ ਪਰ ਚੰਗੀ ਨਹੀਂ ਹਨ, ਅਸੀਂ ਉਨ੍ਹਾਂ ਨੂੰ ਯੂਰੋਪੀਅਨ ਸਟੈਂਡਰਡ ਦਾ ਬਣਾਉਣਾ ਚਾਹੁੰਦੇ ਹਾਂ।

ਕੇਜਰੀਵਾਲ ਨੇ ਨੀਤੀ ਨਿਰਮਾਤਾਵਾਂ ਤੇ ਕਾਰਪੋਰੇਟ ਸੈਕਟਰ ਦੇ ਲੋਕਾਂ ਨਾਲ ਜੁੜੀ ਇੱਕ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਨੂੰ ਇੱਕ ਵਿਸ਼ਵ ਸ਼ਹਿਰ ’ਚ ਬਦਲਣਾ ਹੋਵੇਗਾ ਸਾਨੂੰ ਆਪਣੇ ਵਿਜਨ ਬਾਰੇ ਇੱਕ ਰੋਡ ਮੈਪ ਤਿਆਰ ਕਰਨਾ ਪਵੇਗਾ ਕਿ ਦੇਸ਼ ਦੀ ਅਜ਼ਾਦੀ ਦੇ 100 ਸਾਲ ਪੂਰੇ ਹੋਣ ਦੇ ਨਾਲ ਅਸੀਂ 2047 ’ਚ ਦਿੱਲੀ ਨੂੰ ਕਿਵੇਂ ਵੇਖਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ