ਕਈ ਘਰਾਂ ਤੇ ਜਾਇਦਾਦਾਂ ਨੂੰ ਭਾਰੀ ਨੁਕਸਾਨ
ਸ੍ਰੀਨਗਰ (ਏਜੰਸੀ)। ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਬੱਦਲ ਫੱਟਣ ਨਾਲ ਸੜਕਾਂ, ਘਰਾਂ ਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਗਾਂਦਰਬਲ ਦੇ ਬਾਗਪਥਰੀ ਸੁਰਫ੍ਰਾ, ਸੁੰਬਲ ਬਾਲਾ ਗੁੰਡ, ਦਰਦ ਵੁਡਾਰ ਤੇ ਯਾਛਾਮਾ ਪਿੰਡਾਂ ’ਚ ਬੱਦਲ ਫੱਟਣ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ ਇਹ ਨੁਕਸਾਨ ਹੋਇਆ। ਇਸ ਤੋਂ ਇਲਾਵਾ ਇਸ ਨਾਲ ਸ੍ਰੀਨਗਰ-ਲੇਹ ਰਾਜਮਾਰਗ ’ਤੇ ਵੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਮੱਧ ਕਸ਼ਮੀਰ ਦੇ ਕੰਗਨ ਪਿੰਡਾਂ ਦੇ ਉੱਪਰੀ ਇਲਾਕਿਆਂ ’ਚ ਕੁਝ ਥਾਵਾਂ ’ਤੇ ਬੱਦਲ ਫੱਟਣ ਨਾਲ ਸੜਕਾਂ, ਘਰਾਂ ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਤੱਕ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਬਾਗਪਥਰੀ ਸੁਰਫ੍ਰਾ, ਸੁੰਬਲ ਬਾਲਾ ਗੁੰਡ, ਦਰਦ ਵੁਡਾਰ ਤੇ ਯਾਛਾਮਾ ਪਿੰਡਾਂ ’ਚ ਬੱਦਲ ਫੱਟਣ ਦੀ ਘਟਨਾ ਪੇਸ਼ ਆਈ। ਬੱਦਲ ਫੱਟਣ ਨਾਲ ਸੁੰਬਲ ਵਾਲਾ ਗੁੰਡ, ਦਰਦ, ਵੁਡਦਾਰ ਤੇ ਛਯਾਮਾ ਪਿੰਡਾਂ ’ਚ ਜਾਇਦਾਦ ਤੇ ਖੇਤੀ ਭੂਮੀ ਨੂੰ ਮਾਮੂਲੀ ਨੁਕਸਾਨ ਹੋਇਆ, ਪਰ ਬਾਗਪਥਰੀ ਸੁਫ੍ਰਾ ’ਚ ਬੱਦਲ ਫੱਟਣ ਨਾਲ ਅਚਾਨਕ ਆਏ ਹੜ੍ਹ ’ਚ ਸੜਕਾਂ ਤੇ ਖੇਤੀ ਜ਼ਮੀਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਕੁਝ ਘਰਾਂ ’ਚ ਪਾਣੀ ਦਾਖਲ ਹੋ ਗਿਆ ਤੇ ਇੱਕ ਇੱਟ ਕਾਰਖਾਨੇ ਨੂੰ ਵੀ ਨੁਕਸਾਨ ਪਹੁੰਚਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ