ਸਾਂਬਾ ’ਚ ਫਿਰ ਦਿਸੇ 4 ਡਰੋਨ
ਜੰਮੂ (ਏਜੰਸੀ)। ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਚਾਰ ਡਰੋਨ ਮੰਡਰਾਉਂਦੇ ਦੇਖੇ ਗਏ ਜਿਸ ਤੋਂ ਬਾਅਦ ਸੁਰੱਖਿਆ ਬਲ ਦੇ ਜਵਾਨ ਚੌਕਸ ਹੋ ਗਏ ਹਨ ਪੁਲਿਸ ਨੇ ਦੱਸਿਆ ਕਿ ਸਾਂਬਾ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ’ਤੇ ਦੇਰ ਰਾਤ ਚਾਰ ਡਰੋਨ ਦੇਖੇ ਗਏ ਉਨ੍ਹਾਂ ਦੱਸਿਆ ਕਿ ਸਾਂਬਾ ’ਚ ਫੌਜੀ ਟਿਕਾਣਿਆਂ ’ਤੇ ਦੋ ਵਾਰ ਡਰੋਨਾਂ ਨੂੰ ਮਡਰਾਉਂਦੇ ਵੇਖਿਆ ਗਿਆ ਫੌਜ ਦੇ ਜਵਾਨਾਂ ਨੇ ਡਰੋਨ ’ਤੇ ਗੋਲੀਆਂ ਨਹੀਂ ਚਲਾਈਆਂ ਪਰ ਚੌਕਸ ਹੋ ਗਏ ਹਨ।
ਪੁਲਿਸ ਨੇ ਦੱਸਿਆ ਕਿ ਡਰੋਨ ਦੇਖੇ ਜਾਣ ਤੋਂ ਬਾਅਦ ਭਾਰਤੀ ਫੌਜ ਦੀ ਤੁਰੰਤ ਪ੍ਰਕਿਰਿਆ ਟੀਮ (ਕਿਊਆਰਟੀ) ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਸ਼ਨਿੱਚਰਵਾਰ ਨੂੰ ਵੀ ਖੇਤਰ ’ਚ ਡਰੋਨ ਨੂੰ ਮੰਡਰਾਉਂਦੇ ਦੇਖਿਆ ਗਿਆ ਸੀ ਸਾਂਬਾ ਦੇ ਐਸਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਾਂਬਾ ਦੇ ਬਾਰੀ ਬ੍ਰਾਹਾਣਾ ਇਲਾਕੇ ’ਚ ਦੇਰ ਰਾਤ ਚਾਰ ਥਾਵਾਂ ’ਤੇ ਡਰੋਨ ਦੀ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲੀ ਹੈ ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ ’ਚ ਸਰਹੱਦ ’ਤੇ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ’ਚ ਕਈ ਸ਼ੱਕੀ ਡਰੋਨ ਵੇਖੇ ਗਏ ਹਨ।
ਕੀ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਡਰੋਨ ਦੀ ਵਰਤੋਂ ਤਸਕਰੀ ਲਈ ਕੀਤੀ ਜਾਂਦੀ ਹੈ ਇਸ ਦੇ ਰਾਹੀਂ ਨਸ਼ੀਲੇ ਪਦਾਰਥ ਤੇ ਹਲਕੇ ਭਾਰ ਦੇ ਵਿਸਫੋਟਕਾਂ ਦੀ ਤਸਕਰੀ ਕੀਤੀ ਜਾਂਦੀ ਹੈ। ਹਾਲ ਦੇ ਦਿਨਾਂ ’ਚ ਕੁਝ ਅਜਿਹੇ ਮਾਮਲੇ ਜ਼ਾਹਿਰ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ ’ਚ ਜੰਮੂ-ਕਸ਼ਮੀਰ ’ਚ ਡਰੋਨ ਦੀ ਗਤੀਵਿਧੀਆਂ ਵਧ ਗਈਆਂ ਹਨ ਇਸ ਸਾਲ ਜੂਨ ’ਚ ਜੰਮੂ ’ਚ ਹਵਾਈ ਫੌਜ ਸਟੇਸ਼ਨ ਜੰਮੂ ’ਤੇ ਹੋਏ ਡਰੋਨ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ’ਚ ਕੌਮਾਂਤਰੀ ਸਰਹੱਦ ’ਤੇ ਡਰੋਨ ਵੇਖੇ ਜਾਣ ਦੀ ਗਿਣਤੀ ਵਧ ਗਈ ਹੈ ਕੁਝ ਡਰੋਨਾਂ ਨੂੰ ਤਾਂ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ, ਜਿਨ੍ਰਾਂ ’ਚ ਆਈਈਡੀ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ