ਸਾਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ 2021 ਲੋਕ ਸਭਾ ’ਚ ਪਾਸ
ਨਵੀਂ ਦਿੱਲੀ (ਏਜੰਸੀ)। ਬੀਮਾ ਕੰਪਨੀਆਂ ਨੂੰ ਕਾਰੋਬਾਰ ਵਧਾਉਣ ਲਈ ਸਾਧਨ ਜੁਟਾਉਣ ਨੂੰ ਸੌਖਾ ਬਣਾਉਣ ਵਾਲਾ ‘ਸਾਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ 2021 ਸੋਮਵਾਰ ਨੂੰ ਵਿਰੋਧੀ ਮੈਂਬਰਾਂ ਦੇ ਸਖ਼ਤ ਵਿਰੋਧ ਦਰਮਿਆਨ ਲੋਕ ਸਭਾ ’ਚ ਪਾਸ ਕੀਤਾ ਗਿਆ ।
ਪੀਠਾਸੀਨ ਅਧਿਕਾਰੀ ਰਮਾ ਦੇਵੀ ਨੇ ਤਿੰਨ ਵਾਰੀ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਜਿਵੇਂ ਕਾਰਵਾਈ ਸ਼ੁਰੂ ਕੀਤੀ, ਵਿਰੋਧੀ ਪਾਰਟੀਆਂ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ ਹੰਗਾਮੇ ਦੌਰਾਨ ਬਿੱਲ ’ਤੇ ਖੰਡਵਾਰ ਵਿਚਾਰ ਕੀਤਾ ਜਾਣ ਲੱਗਿਆ ਇਸ ਦਰਮਿਆਨ ਕਾਂਗਰਸ ਦੇ ਆਗੂ ਸਦਨ ਅਧੀਰ ਰੰਜਨ ਚੌਧਰੀ ਨੇ ਬਿੱਲ ਨੂੰ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਸਦੀਆਂ ਪੁਰਾਣੀ ਵਿਰਾਸਤ ਨੂੰ ਵੇਚ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ