ਅੱਠ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਪਟਿਆਲਾ, ਧਬਲਾਨ, ਹਰਦਾਸਪੁਰ ਅਤੇ ਮੰਡੋੜ ਬਲਾਕਾਂ ਦੀ ਵਿਸ਼ੇਸ਼ ਨਾਮ ਚਰਚਾ ਹੋਈ, ਜਿਸ ਵਿੱਚ ਵੱਡੀ ਗਣਤੀ ਸਾਧ-ਸੰਗਤ ਵੱਲੋਂ ਸ਼ਿਰਕਤ ਕਰਕੇ ਗੁਰੂ ਜਸ ਗਾਇਆ ਗਿਆ। ਇਸ ਦੌਰਾਨ ਅੱਠ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ।
ਸਾਧ-ਸੰਗਤ ਵੱਲੋਂ ਨਾਮ ਚਰਚਾ ਘਰ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਤੇ ਸਾਧ-ਸੰਗਤ ’ਚ ਪਵਿੱਤਰ ਅਵਤਾਰ ਮਹੀਨੇ ਸਬੰਧੀ ਵੱਖਰਾ ਜੋਸ਼ ਠਾਠਾ ਮਾਰ ਰਿਹਾ ਸੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਮਨਜੀਤ ਸਿੰਘ ਵੱਲੋਂ ਕੀਤੀ ਗਈ ਅਤੇ ਕਵੀਰਾਜਾਂ ਵੱਲੋਂ ਜਨਮ ਪ੍ਰਥਾਏ ਸਬਦ ਬਾਣੀ ਕਰਕੇ ਸਾਧ-ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਬਾਅਦ ਸੰਤਾਂ ਮਹਾਤਮਾ ਦੇ ਪਵਿੱਤਰ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਪੁੱਜੇ 45 ਮੈਂਬਰ ਹਰਮਿੰਦਰ ਨੋਨਾ ਅਤੇ 45 ਮੈਂਬਰ ਕਰਨਪਾਲ ਪਟਿਆਲਾ ਵੱਲੋਂ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ’ਚ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕੰਮਾਂ ਲਈ ਪ੍ਰੇਰਿਆ ਗਿਆ।
ਉਨ੍ਹਾਂ ਕਿਹਾ ਕਿ ਸਾਧ-ਸੰਗਤ ਆਪਣਾ ਵਿਸ਼ਵਾਸ ਤੇ ਦ੍ਰਿੜ ਨਿਸਚਾ ਇਸੇ ਤਰ੍ਹਾਂ ਬਣਾਈ ਰੱਖੇ। ਵੱਡੀ ਗਿਣਤੀ ਪੁੱਜੀ ਸਾਧ-ਸੰਗਤ ਵੱਲੋਂ ਵੀ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਦੌਰਾਨ ਸੇਵਾਦਾਰ ਦਰਬਾਰਾ ਇੰਸਾਂ ਵੱਲੋਂ ਆਪਣੇ ਘਰ ਪੋਤੇ ਦੀ ਜਨਮ ਦਿਨ ਦੀ ਖੁਸ਼ੀ ’ਚ 8 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ 45 ਮੈਂਬਰ ਭੈਣ ਪ੍ਰੇਮ ਲਤਾ, 15 ਮੈਬਰਾਂ ’ਚ ਮਲਕੀਤ ਸਿੰਘ, ਗੰਗਾ ਰਾਮ, ਮਾਮਚੰਦ, ਨਾਨਕ ਇੰਸਾਂ, ਗੁਰਵਿੰਦਰ ਮੱਖਣ, ਬਲਦੇਵ ਸਿੰਘ, ਸਰਬਜੀਤ ਹੈਪੀ, ਹਰਦੇਵ ਇੰਸਾਂ, ਸੁਜਾਣ ਭੈਣਾਂ ’ਚ ਆਸਾ ਇੰਸਾਂ, ਪਰਮਜੀਤ ਕੌਰ, ਕਮਲੇਸ਼, ਕੁਲਵਿੰਦਰ ਕੌਰ, ਪਰਮਜੀਤ ਕੌਰ, ਨਿਰਮਲਾ, ਜੋਗਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ