ਸਾਡੇ ਨਾਲ ਸ਼ਾਮਲ

Follow us

19.2 C
Chandigarh
Thursday, February 26, 2026
More
    Home Breaking News ਜੇਲ੍ਹ ਦੀ ਕੰਧ ...

    ਜੇਲ੍ਹ ਦੀ ਕੰਧ ਡਿੱਗਣ ਨਾਲ 21 ਕੈਦੀ ਜ਼ਖਮੀ

    ਜੇਲ੍ਹ ਦੀ ਕੰਧ ਡਿੱਗਣ ਨਾਲ 21 ਕੈਦੀ ਜ਼ਖਮੀ

    ਭਿੰਡ (ਏਜੰਸੀ)। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹਾ ਦਫ਼ਤਰ ਸਥਿਤ ਜ਼ਿਲ੍ਹਾ ਜੇਲ ਕੰਪਲੈਸਕ ਦੀ ਕੰਧ ਡਿੱਗਣ ਨਾਲ ਸ਼ਨਿੱਚਰਵਾਰ ਸਵੇਰੇ 21 ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇੱਕ ਦੀ ਸਥਿਤੀ ਗੰਭੀਰ ਹੈ ਜੇਲ੍ਹ ਸੂਤਰਾਂ ਨੇ ਕਿਹਾ ਕਿ ਸਵੇਰੇ ਲਗਭਗ ਸਾਢੇ ਪੰਜ ਵਜੇ ਜੇਲ੍ਹ ਦੇ ਇੱਕ ਬੈਰਕ ਦੀ ਕੰਧ ਡਿੱਗ ਗਈ ਇਸ ਵਜ੍ਹਾ ਕਾਰਨ ਬੈਰਕ ’ਚ ਮੌਜ਼ੂਦ 21 ਕੈਦੀ ਜ਼ਖਮੀ ਹੋ ਗਏ।

    ਸਭ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ ਤੇ ਇੱਕ ਨੂੰ ਗੰਭੀਰ ਹੋਣ ’ਤੇ ਗਵਾਲੀਅਰ ਰੈਫਰ ਕੀਤਾ ਗਿਆ ਹੈ ਜ਼ਿਲ੍ਹੇ ’ਚ ਦੋ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਜੇਲ੍ਹ ਕੰਪਲੈਕਸ ਦਾ ਭਵਨ ਪੁਰਾਣਾ ਹੋਣ ਕਾਰਨ ਇਸ ਦੀ ਕੰਧ ਡਿੱਗੀ ਹੈ ਘਟਨਾ ਸਥਾਨ ਨਗਰ ਦੇ ਕੋਤਵਾਲੀ ਥਾਣਾ ਖੇਤਰ ’ਚ ਸਥਿਤ ਹੈ ਤੇ ਸੂਚਨਾ ਮਿਲਣ ’ਤੇ ਜੇਲ੍ਹ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਕਰਮਚਾਰੀ ਵੀ ਮੌਕੇ ’ਤੇ ਪਹੁੰਚੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ