ਪ੍ਰੇਮੀ ਮੱਖਣ ਲਾਲ ਇੰਸਾਂ ਬਣੇ ਬਲਾਕ ਸੁਨਾਮ ਦੇ 19ਵੇਂ ਸਰੀਰਦਾਨੀ

ਵਿਧਾਇਕ ਅਮਨ ਅਰੋੜਾ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਕੀਤਾ ਰਵਾਨਾ

ਸੁਨਾਮ ਊਧਮ ਸਿੰਘ ਵਾਲਾ, (ਖੁਸਪ੍ਰੀਤ ਜੋਸ਼ਨ) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਅੱਜ ਸੁਨਾਮ ਸ਼ਹਿਰ ਦੇ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਮੌਕੇ 25 ਮੈਂਬਰ ਰਾਜੇਸ ਕੁਮਾਰ ਬਿੱਟੂ ਅਤੇ ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਮੱਖਣ ਲਾਲ ਇੰਸਾਂ (58) ਵਾਸੀ ਮਾਇਆ ਗਾਰਡਨ ਸੁਨਾਮ ਸੰਖੇਪ ਬਿਮਾਰੀ ਤੋਂ ਬਾਅਦ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਤਨੀ ਸੰਤੋਸ਼ ਰਾਣੀ, ਪੁੱਤਰ ਵਨਿਸ ਕੁਮਾਰ ਇੰਸਾਂ, ਪੁੱਤਰ ਮੰਗਤ ਰਾਮ, ਬੇਟੀ ਅੰਜੂ ਬਾਲਾ, ਦਾਮਾਦ ਤੁਸ਼ਾਰ ਬਾਂਸਲ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮਿ੍ਰਤਕ ਦੇਹ ਨੂੰ ਹੋਮੋਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਅਬੋਹਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਮੌਕੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਅਮਨ ਅਰੋੜਾ ਵੱਲੋਂ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੱਖਣ ਲਾਲ ਇੰਸਾਂ ਹਮੇਸਾਂ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਚੱਲਦਿਆਂ ਮਾਨਵਤਾ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ।

ਇਸ ਮੌਕੇ ਗੁਲਜਾਰ ਇੰਸਾਂ ਭੰਗੀਦਾਸ ਸਹਿਰੀ, 15 ਮੈਂਬਰ ਅਵਤਾਰ ਇੰਸਾਂ, 15 ਮੈਂਬਰ ਸੁਰਿੰਦਰ ਇੰਸਾਂ, 15 ਮੈਂਬਰ ਸਹਿਯੋਗੀ ਉਮ ਪ੍ਰਕਾਸ਼ ਓਮੀ, 15 ਮੈਂਬਰ ਦਰਸ਼ਨ ਸਿੰਘ, 15 ਮੈਂਬਰ ਸਹਿਯੋਗੀ ਸਤਨਾਮ ਇੰਸਾਂ, ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਜਸਵੰਤ ਭੰਮ, ਲਾਲ ਚੰਦ ਸਿੰਗਲਾ, ਹੰਸਰਾਜ ਸਿੰਗਲਾ, ਗੋਪਾਲ ਦਾਸ ਸਿੰਗਲਾ ਅਤੇ ਸਾਹ ਸਤਿਨਾਮ ਜੀ ਗਰੀਨ ਫੋਰਸ ਵੈੱਲਫੇਅਰ ਫੋਰਸ ਵਿੰਗ ਦੇ ਭੈਣ ਭਾਈ ਸੇਵਾਦਾਰ ਮੌਜੂਦ ਸਨ। ਇਸ ਮੌਕੇ ਬੇਨਤੀ ਅਰਦਾਸ ਬੋਲਣ ਤੋਂ ਬਾਅਦ ‘ਸਰੀਰਦਾਨੀ ਮੱਖਣ ਲਾਲ ਇੰਸਾਂ ਅਮਰ ਰਹੇ ‘ ਦੇ ਆਕਾਸ ਗੁੰਜਾਊ ਨਾਅਰਿਆਂ ਨਾਲ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅÇੰਤਮ ਵਿਦਾਇਗੀ ਦਿੱਤੀ।

ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀ

ਇਸ ਮੌਕੇ ਵਿਧਾਇਕ ਅਮਨ ਅਰੋੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਉਂਦੇ ਜੀਅ ਤਾਂ ਬਹੁਤ ਵਿਅਕਤੀ ਹੁੰਦੇ ਹਨ ਜੋ ਮਾਨਵਤਾ ਭਲਾਈ ਅਤੇ ਮਨੁੱਖਤਾ ਲਈ ਕੰਮ ਕਰਦੇ ਹੋਣ, ਪਰ ਬਹੁਤ ਥੋੜੇ੍ਹ ਵਿਅਕਤੀ ਹੁੰਦੇ ਹਨ ਜੋ ਕਿ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਆਪਣਾ ਸਰੀਰ ਸਮਾਜ ਸੇਵਾ ਦੇ ਲੇਖੇ ਲਾ ਦਿੰਦੇ ਹਨ। ਉਨ੍ਹਾਂ ਇਸ ਨਵੇਕਲੇ ਅਤੇ ਮਹਾਨ ਉਪਰਾਲੇ ਲਈ ਡੇਰਾ ਸੱਚਾ ਸੌਦਾ ਦੀ ਸੰਸਥਾ ਅਤੇ ਪਰਿਵਾਰ ਦੀ ਸਲਾਹੁਤਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ