ਸੀਬੀਐਸਈ 12ਵੀਂ ਦਾ ਨਤੀਜਾ ਅੱਜ ਦੁਪਹਿਰ 2 ਵਜੇ

ਸੀਬੀਐਸਈ 12ਵੀਂ ਦਾ ਨਤੀਜਾ ਅੱਜ ਦੁਪਹਿਰ 2 ਵਜੇ

ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ 12ਵੀਂ ਜਮਾਤ ਦਾ ਨਤੀਜਾ ਅੱਜ (30 ਜੁਲਾਈ) ਦੁਪਹਿਰ 2 ਵਜੇ ਜਾਰੀ ਕੀਤਾ ਜਾਵੇਗਾ ਵਿਦਿਆਰਥੀ ਆਪਣਾ ਨਤੀਜਾ ਸੀਬੀਐਸਈ ਬੋਰਡ ਦੀ ਅਧਿਕਾਰਿਕ ਵੈੱਬਸਾਈਟ cbseresults.nic.in ’ਤੇ ਦੇਖ ਸਕਣਗੇ ਇਹ ਜਾਣਕਾਰੀ ਸੀਬੀਐਸਈ ਨੇ ਟਵੀਟ ਕਰਕੇ ਦਿੱਤੀ।

ਇਸ ਫਾਰਮੂਲੇ ਨਾਲ ਤਿਆਰ ਹੋਇਆ ਨਤੀਜਾ

ਸੀਬੀਐਸਈ 12ਵੀਂ ਦਾ ਨਤੀਜਾ 30 : 30 :40 ਦੇ ਫਾਰਮੂਲੇ ’ਤੇ ਅਧਾਰਿਤ ਹੈ ਇਸ ’ਚ 10ਵੀਂ ਤੇ 11ਵੀਂ ਦੇ ਅੰਕਾਂ ਨੂੰ 30-30 ਫੀਸਦੀ ਵੇਟੇਜ ਤੇ 12ਵੀਂ ਜਮਾਤ ਦੇ ਇੰਟਰਨੈੱਟ ਪ੍ਰੀਖਿਆ ਨੂੰ 40 ਫੀਸਦੀ ਵੇਟੇਜ ਦਿੱਤਾ ਗਿਆ ਹੈ । ਵਿਦਿਆਰਥੀ ਦੇ 10ਵੀਂ ਜਮਾਤ ਦੇ 5 ’ਚੋਂ ਬੈਸਟ 3 ਪੇਪਰਾਂ ਦੇ ਅੰਕ ਲਏ ਗਏ ਹਨ ਇਸ ਤਰ੍ਹਾਂ 11ਵੀਂ ਜਮਾਤ ਦੇ ਵੀ ਬੈਸਟ 3 ਪੇਪਰਾਂ ਦੇ ਨੰਬਰ ਲਏ ਗਏ 12ਵੀਂ ਜਮਾਤ ’ਚ  ਦਿਆਰਥੀਆਂ ਦੇ ਯੂਨਿਟ, ਟਰਮ ਤੇ ਪ੍ਰੈਕਟੀਕਲ ਪ੍ਰੀਖਿਆ ਦੇ ਅੰਕ ਲਏ ਗਏ ਜੋ ਵਿਦਿਆਰਥੀ ਨਤੀਜੇ ਤੋਂ ਸੰਤੁਸ਼ਟ ਨਹੀਂ ਹੋਣਗੇ, ਉਨ੍ਹਾਂ ਨੂੰ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ ਹਾਲਾਂਕਿ ਇਸ ਦੇ ਲਈ ਕੋਰੋਨਾ ਵਾਇਰਸ ਦੀ ਸਥਿਤੀ ਆਮ ਹੋਣ ਦੀ ਉਡੀਕ ਕਰਨੀ ਪਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ