ਭਾਰੀ ਮੀਂਹ ਕਾਰਨ ਵੱਖ-ਵੱਖ ਥਾਈਂ ਮਕਾਨਾਂ ਦੀਆਂ ਛੱਤਾਂ ਡਿੱਗੀਆਂ

ਛੱਤ ਡਿੱਗਣ ਨਾਲ ਕਾਫ਼ੀ ਮਾਲੀ ਨੁਕਸਾਨ

(ਮਨੋਜ) ਮਲੋਟ। ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਨਿਵਾਸੀਆਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉਥੇ ਇਹ ਮੀਂਹ ਕਈ ਘਰਾਂ ਲਈ ਮੁਸੀਬਤ ਬਣ ਕੇ ਆਇਆ ਹੈ। ਜਿੱਥੇ ਜ਼ਿਆਦਾ ਮੀਂਹ ਆਉਣ ਕਾਰਨ ਨੀਵੇਂ ਮਕਾਨਾਂ ’ਚ ਪਾਣੀ ਅੰਦਰ ਚਲਾ ਗਿਆ ਉਥੇ ਇੱਕ ਮਕਾਨ ਦੀ ਬਾਲਿਆਂ ਦੀ ਛੱਡ ਡਿੱਗਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦੇ ਵਾਰਡ ਨੰਬਰ 7 ਦੇ ਵਸਨੀਕ ਵੀਨਾ ਰਾਣੀ ਪਤਨੀ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਤੋਂ ਆ ਰਹੇ ਤੇਜ਼ ਮੀਂਹ ਕਾਰਣ ਉਨਾਂ ਦੇ ਮਕਾਨ ਦੀ ਛੱਡ ਗਿੱਡ ਗਈ ਜਿਸ ਕਾਰਣ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਘਰ ਅੰਦਰ ਪਏ ਘਰੇਲੂ ਸਮਾਨ ਦਾ ਨੁਕਸਾਨ ਹੋਇਆ ਹੈ ਉਥੇ ਛੱਤ ਡਿੱਗਣ ਨਾਲ ਉਨਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਛੱਤ ਡਿੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਵਾਰਡ ਨੰਬਰ 7 ਦੀ ਕੌਂਸਲਰ ਸ਼ਾਰਧਾ ਰਾਣੀ ਦੇ ਪੁੱਤਰ ਸੋਨੂੰ ਡਾਵਰ ਨੇ ਮੌਕੇ ’ਤੇ ਪੁੱਜ ਕੇ ਜਾਇਜਾ ਲਿਆ ਅਤੇ ਪ੍ਰਸ਼ਾਸਨ ਨੂੰ ਪਰਿਵਾਰ ਦੀ ਆਰਥਿਕ ਮੱਦਦ ਦੇਣ ਦੀ ਮੰਗ ਕੀਤੀ।

ਪਰਿਵਾਰਾਂ ਦੇ ਹੋਏ ਮਾਲੀ ਨੁਕਸਾਨ ਲਈ ਪ੍ਰਸ਼ਾਸ਼ਨ ਤੋਂ ਮੁਆਵਜ਼ੇ ਦੀ ਮੰਗ

ਇਸੇ ਤਰ੍ਹਾਂ ਮਹਾਂਵੀਰ ਨਗਰੀ ਗਲੀ ਨੰਬਰ 5 ਦੀ ਗੁਰਾਂ ਦੇਵੀ ਪਤਨੀ ਸਵ.ਦੀਵਾਨ ਚੰਦ ਦੇ ਘਰ ਵਿਚ ਕਮਰੇ ਦੀ ਛੱਤ ਡਿੱਗ ਪਈ। ਉਨ੍ਹਾਂ ਦਾ ਪੁੱਤਰ ਰੇਹੜੀ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਦਰਸ਼ਨਾ ਦੇਵੀ ਪਤਨੀ ਸਵਰਗੀ ਕਸਤੂਰੀ ਲਾਲ ਦੇ ਘਰ ਦੀ ਕੰਧ ਡਿੱਗ ਪਈ। ਇਨ੍ਹਾਂ ਘਟਨਾਵਾਂ ਕਰਕੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਰੇ ਪਰਿਵਾਰ ਮਜ਼ਦੂਰੀ ਕਰਦੇ ਹਨ ਇਸ ਲਈ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਬਣਦਾ ਮੁਆਵਜਾ ਦਿਵਾਇਆ ਜਾਵੇ। ਕੌਂਸਲਰ ਸ਼੍ਰੀਮਤੀ ਦੀਪਿਕਾ ਬਜਾਜ ਦੇ ਪਤੀ ਅਸ਼ੋਕ ਬਜਾਜ ਨੇ ਦੋਨਾਂ ਪਰਿਵਾਰਾਂ ਦੇ ਹੋਏ ਮਾਲੀ ਨੁਕਸਾਨ ਲਈ ਪ੍ਰਸ਼ਾਸ਼ਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ