ਯੂਪੀ ਦੇ ਬਾਰਾਬੰਕੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ
- ਹਰਿਆਣਾ ਤੋਂ ਬਿਹਾਰ ਜਾ ਰਹੇ ਸਨ ਬੱਸ ’ਚ ਸਵਾਰ ਲੋਕ
ਬਾਰਾਬੰਕੀ (ਏਜੰਸੀ)। ਉੱਤਰ ਪ੍ਰਦੇਸ਼ ’ਚ ਬਾਰਾਬਾਂਕੀ ਦੇ ਰਾਮਸਨੇਹੀ ਘਾਟ ਇਲਾਕੇ ’ਚ ਇੱਕ ਭਿਆਨਕ ਸੜਕ ਹਾਦਸੇ ’ਚ 18 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 19 ਤੋਂ ਵੱਧ ਵਿਅਕਤੀ ਜਖ਼ਮੀ ਹੋ ਗਏ।
ਪੁਲਿਸ ਮੁਖੀ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਲਖਨਊ-ਅਯੁੱਧਿਆ ਕੌਮੀ ਰਾਜਮਾਰਗ ’ਤੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਕਰੀਬ ਇੱਕ ਵਜੇ ਹਰਿਆਣਾ ਤੋਂ ਬਿਹਾਰ ਜਾ ਰਹੀ ਇੱਕ ਡਬਲ ਡੇਕਰ ਬੱਸ ਐਕਸਲ ਟੁੱਟ ਜਾਣ ਕਾਰਨ ਕਲਿਆਣੀ ਨਦੀ ਦੇ ਪੁਲ ’ਤੇ ਖੜੀ ਸੀ ਉਦੋਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ’ਚ 11 ਮੁਸਾਫਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਸੱਤ ਨੇ ਜ਼ਿਲ੍ਹਾ ਹਸਪਤਾਲ ’ਚ ਦਮ ਤੋੜ ਦਿੱਤਾ।
ਹਾਦਸੇ ’ਚ ਜ਼ਖਮੀ ਮੁਸਾਫਰਾਂ ਦਾ ਇਲਾਜ ਬਾਰਾਬੰਕੀ ਜ਼ਿਲ੍ਹਾ ਹਸਪਤਾਲ ਤੇ ਲਖਨਊ ਦੇ ਟ੍ਰਾਮਾ ਸੈਂਟਰ ’ਚ ਚੱਲ ਰਿਹਾ ਹੈ, ਜਿਨ੍ਹਾਂ ’ਚ 15 ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਉਨ੍ਹਾਂ ਦੱਸਿਆ ਕਿ ਐਕਸਲ ਟੁੱਟਣ ਦੀ ਵਜ੍ਹਾ ਨਾਲ ਬੱਸ ਪੁਲ ’ਤੇ ਖੜੀ ਸੀ ਡਰਾਈਵਰ ਐਕਸਲ ਠੀਕ ਕਰ ਰਿਹਾ ਸੀ ਇਸ ਦੌਰਾਨ ਕੁਝ ਮੁਸਾਫਰ ਬੱਸ ’ਚੋਂ ਨਿਕਲ ਕੇ ਆਸ-ਪਾਸ ਖੜੇ ਹੋ ਗਏ ਸਨ ਕੁਝ ਬੱਸ ਦੇ ਅੱਗੇ ਲੇਟ ਕੇ ਆਰਾਮ ਕਰ ਰਹੇ ਸਨ ਕਿ ਟਰੱਕ ਦੀ ਲਪੇਟ ‘ਚ ਆ ਗਏ ਘਟਨਾ ਦੀ ਸੂਚਨਾ ਮਿਲਦਿਆਂ ਹੀ ਲਖਨਊ ਖੇਤਰ ਦੇ ਆਈਜੀ ਸਮੇਤ ਹੋਰ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਤੇਜ਼ ਮੀਂਹ ਕਾਰਨ ਰਾਹਤ ਤੇ ਬਚਾਅ ਕਾਰਜ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ
ਪ੍ਰਸਾਦ ਨੇ ਦੱਸਿਆ ਕਿ ਬੱਸ ਦੇ ਹੇਠਾਂ ਦਬੇ ਮੁਸਾਫ਼ਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਹਾਦਸੇ ਦੇ ਸ਼ਿਕਾਰ ਹੋਏ ਜ਼ਿਆਦਾਤਰ ਬਿਹਾਰ ਦੇ ਸਹਰਾਸਾ, ਸੁਪੌਲ ਤੇ ਸੀਤਾਮੜੀ ਜ਼ਿਲ੍ਹੇ ਦੇ ਵਾਸੀ ਦੱਸੇ ਜਾ ਰਹੇ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਪੰਜਾਬ ਤੇ ਹਰਿਆਣਾ ’ਚ ਕੰਮ ਕਰਦੇ ਸਨ ਜੋ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸਨ ਬੱਸ ਇੱਕ ਨਿੱਜੀ ਟਰੈਵਲਸ ਕੰਪਨੀ ਦੀ ਦੱਸੀ ਗਈ ਹੈ ਮ੍ਰਿਤਕਾਂ ’ਚ ਸੁਰੇਸ਼ ਯਾਦਵ, ਇੰਦਲ ਮਹਿਤੋ, ਸਿਕੰਦਰ ਮੁਖੀਆ, ਮੋਨੂੰ ਸਾਹਨੀ, ਜਗਦੀਸ਼ ਸਾਹਨੀ, ਜੈ ਬਹਾਦਰ ਸਾਹਨੀ, ਬੈਜਨਾਥ ਰਾਮ, ਬਲਰਾਮ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ’ਤੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ ਤੇਜ਼ ਮੀਂਹ ਕਾਰਨ ਰਾਹਤ ਤੇ ਬਚਾਅ ਕਾਰਜ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।