ਕਿਸ਼ਤਵਾੜ ’ਚ ਬੱਦਲ ਫੱਟਿਆ, ਪੰਜ ਮੌਤਾਂ, 40 ਵਿਅਕਤੀ ਲਾਪਤਾ

ਬਚਾਅ ਅਭਿਆਨ ਜਾਰੀ

ਜੰਮੂ (ਏਜੰਸੀ)। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਸੁਦੂਰਵਰਤੀ ਪਿੰਡ ’ਚ ਬੁੱਧਵਾਰ ਸਵੇਰੇ ਬੱਦਲ ਫੱਟਣ ਦੀ ਘਟਨਾ ’ਚ ਕਈ ਵਿਅਕਤੀ ਦੇ ਲਾਪਤਾ ਹੋਣ ਦੀ ਸ਼ੰਕਾ ਹੈ ਇੱਕ ਅਧਿਕਾਰੀ ਨੇ ਦੱਸਿਆ ਕਿ ਡਚਨ ਦੇ ਹੋਂਜਰ ਪਿੰਡ ’ਚ ਬੱਦਲ ਫੱਟਿਆ ਹੈ 35 ਤੋਂ 40 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ ਹਾਲੇ ਤੱਕ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਬਚਾਅ ਅਭਿਆਨ ਜਾਰੀ ਹੈ ।

ਕਿਸ਼ਤਵਾੜ ਦੇ ਕਮਿਸ਼ਨਰ ਅਸ਼ੋਕ ਸ਼ਰਮਾ ਨੇ ਬੱਦਲ ਫੱਟਣ ਦੀ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਇੱਕ ਸੁਦੂਰਵਰਤੀ ਪਿੰਡ ਹੈ ਸ਼ਰਮਾ ਨੇ ਕਿਹਾ, ਪਿੰਡ ’ਚ ਅੱਠ ਤੋਂ 10 ਘਰ ਹਨ ਜਿੱਥੇ ਬੱਦਲ ਫੱਟਣ ਦੀ ਸੂਚਨਾ ਮਿਲੀ ਹੈ ਬਚਾਅ ਦਲ ਨੂੰ ਮੌਕੇ ’ਤੇ ਭੇਜਿਆ ਗਿਆ ਹੈ ਇਸ ਦਰਮਿਆਂਨ ਰਾਮਬਨ ਜ਼ਿਲ੍ਹੇ ਦੇ ਗੁਲਾਬਗੜ੍ਹ ਦੇ ਸੁਦੂਰਵਰਤੀ ਇਲਾਕੇ ਤੋਂ ਇੱਕ ਬੱਦਲ ਫੱਟਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ।
ਐਸਐਸਪੀ ਕਿਸ਼ਤਵਾੜ :
94191-19202
ਐਸਐਚਓ ਕਿਸ਼ਤਵਾੜ : 91496-95883
ਈਆਰਐਸਐਸ : 112

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ TwitterInstagramLinkedin , YouTube ‘ਤੇ ਫਾਲੋ ਕਰੋ