ਸੌ ਗ੍ਰਾਮ ਅਫ਼ੀਮ ਤੇ ਇੱਕ ਲੱਖ 20 ਹਜ਼ਾਰ ਰੁਪਏ ਸਮੇਤ ਦੋ ਕਾਬੂੁ
ਮੰਡੀ ਕਿੱਲਿਆਂਵਾਲੀ/ਲੰਬੀ, (ਮੇਵਾ ਸਿੰਘ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਡੀ-ਸੁਡਰਵਿਲੀ ਦੇ ਦਿਸ਼ਾ ਨਿਰਦੇਸ਼ ਤੇ ਜਸਪਾਲ ਸਿੰਘ ਢਿੱਲੋਂ ਡੀਐਸਪੀ ਮਲੋਟ ਦੀਆਂ ਸਖਤ ਹਦਾਇਤਾਂ ਤੇ ਪੁਲਿਸ ਥਾਣਾ ਲੰਬੀ ਦੇ ਐਸਐਚਓ ਚੰਦਰ ਸੇਖਰ ਦੀ ਅਗਵਾਈ ਵਿਚ ਲੰਬੀ ਪੁਲਿਸ ਵੱਲੋਂ ਨਸ਼ੇ ਦੇ ਤਸ਼ਕਰਾਂ ਖਿਲਾਫ ਸਖ਼ਤ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਥਾਣਾ ਲੰਬੀ ਦੀ ਪੁਲਿਸ ਵੱਲੋਂ ਕਿੱਲਿਆਂਵਾਲੀ ਵਿਖੇ ਚੈਕਿੰਗ ਦੌਰਾਨ ਅਫੀਮ ਅਤੇ ਲੱਖਾਂ ਰੁਪਏ ਡਰੱਗ ਮਨੀ ਸਮੇਤ ਰਾਜਸਥਾਨ ਸੂਬੇ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਦੇ ਦੱਸਣ ਅਨੁਸਾਰ ਫੜੇ ਗਏ ਦੋਵੇਂ ਵਿਅਕਤੀਆਂ ਕੋਲੋਂ ਮਿਲੇ ਕਿੱਟ ਬੈਗ ਵਿੱਚੋਂ 100 ਗਰਾਮ ਅਫੀਮ ਅਤੇ ਇਕ ਲੱਖ 20 ਹਜਾਰ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਵਿਨੋਦ ਕੁਮਾਰ ਅਤੇ ਅਜੇ ਸੁਹਾਲਕਾ ਵਾਸੀ ਰਾਜਗੜ੍ਹ, ਤਹਿ: ਬੇਗੂ, ਜ਼ਿਲ੍ਹਾ ਚਿਤੌੜਗੜ੍ਹ ਦੇ ਤੌਰ ’ਤੇ ਹੋਈ। ਉਕਤ ਮਾਮਲੇ ਸਬੰਧੀ ਦੋਨੋ ਗ੍ਰਿਫਤਾਰ ਵਿਅਕਤੀ ਖਿਲਾਫ ਥਾਣਾ ਲੰਬੀ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ