ਵਿਕਾਸ ਦੀ ਪਰਿਭਾਸ਼ਾ ਬਦਲਣ ਦੀ ਲੋੜ
ਆਰਥਿਕ ਉਦਾਰੀਕਰਨ ਦੇ 30 ਸਾਲਾਂ ਬਾਦ ਇਸ ਦੀਆਂ ਪ੍ਰਾਪਤੀਆਂ ਤੇ ਖਾਮੀਆ ’ਤੇ ਚਰਚਾ ਸ਼ੁਰੂ ਹੋ ਗਈ ਹੈ ਸੰਨ 1991 ’ਚ ਨਰਸਿਮ੍ਹਾ ਰਾਓ ਦੀ ਸਰਕਾਰ ’ਚ ਆਰਥਿਕ ਉਦਾਰੀਕਰਨ ਤੇ ਵਿਸ਼ਵੀਕਰਨ ਦੇ ਫੈਸਲੇ ਨੂੰ ਉਸ ਸਮੇਂ ਦੇਸ਼ ਦੀ ਅਰਥ-ਵਿਵਸਥਾ ਲਈ ਬੇਹੱਦ ਜ਼ਰੂਰੀ ਤੇ ਸਮੇਂ ਦੀ ਮੰਗ ਦੱਸਿਆ ਜਾ ਗਿਆ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਵੱਡੇ ਫੈਸਲੇ ਨੇ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ (ਉਤਸ਼ਾਹ) ਦਿੱਤਾ ਇਹ ਵੀ ਕਿਹਾ ਜਾ ਰਿਹਾ ਹੈ ਆਰਥਿਕ ਉਦਾਰੀਕਰਨ ਦੀ ਬਦੌਲਤ 2005-06 ਤੇ 2007-08 ਦਰਮਿਆਨ ਵਿਕਾਸ 9.2 ਫੀਸਦੀ ਰਹੀ ਸੀ ਇਸ ਨੂੰ ਜ਼ਬਰਦਸਤ ਤਰੱਕੀ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ ਪਰ ਇਹ ਗੱਲ ਵੀ ਵੇਖਣ ਵਾਲੀ ਹੈ ਕਿ ਨਿੱਜੀਕਰਨ ਉਦਾਰੀਕਰਨ ਨਾਲ ਨਿੱਜੀ ਖੇਤਰ ’ਚ ਰੁਜ਼ਗਾਰ ਵਧਿਆ ਪਰ ਪਬਲਿਕ ਸੈਕਟਰ ’ਚ ਨੌਕਰੀਆਂ ’ਤੇ ਬੁਰੀ ਤਰ੍ਹਾਂ ਕੁਹਾੜਾ ਵੱਜ ਗਿਆ
ਸਰਕਾਰੀ ਅਦਾਰੇ ਫੇਲ੍ਹ ਹੁੰਦੇੇ ਗਏ, ਨਿਵੇਸ਼ ਨੂੰ ਵੀ ਇਕ ਫੈਸ਼ਨ ਵਾਂਗ ਅਪਣਾਇਆ ਗਿਆ ਸਰਕਾਰੀ ਖੇਤਰ ’ਚ ਨੌਕਰੀਆਂ ’ਚ ਛਾਂਟੀ ਲਗਾਤਾਰ ਜਾਰੀ ਹੈ ਜਿਸ ਕਾਰਨ ਅੱਜ ਬਰੇਨ ਡਰੇਨ (ਪ੍ਰਤਿਭਾਵਾ ਦਾ ਵਿਦੇਸ਼ ਜਾਣ ਦਾ ਰੁਝਾਨ) ਵਧ ਰਿਹਾ ਹੈ ਉਦਾਰੀਕਰਨ ਦਾ ਸਿੱਧਾ ਜਿਹਾ ਅਰਥ ਬਹੁਤ ਸਾਰੇ ਖੇਤਰ ’ਚ ਨਿੱਜੀ ਕੰਪਨੀਆਂ ਨੂੰ ਲਿਆਉਣਾ ਸੀ ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਪਬਲਿਕ ਸੈਕਟਰ ਨੂੰ ਵਿਸਾਰ ਦਿੱਤਾ ਜਾਵੇ ਖਾਸ ਕਰਕੇ ਅਜਿਹੀਆਂ ਕੰਪਨੀਆਂ ਜੋ ਭਾਰੀ ਮੁਨਾਫੇ ’ਚ ਸਨ ਤੇ ਰੁਜ਼ਗਾਰ ਵੀ ਦੇ ਰਹੀਆ ਸਨ ਬਾਲਕੋ ਵਰਗੇ ਪ੍ਰੋਜੈਕਟ ਵੇਚ ਦਿੱਤੇ ਗਏ ਸਰਕਾਰੀ ਮਿੱਲਾਂ ’ਚ ਉੱਲੂ ਬੋਲਣ ਲੱਗੇ ਹਨ
ਚਾਹੀਦਾ ਤਾਂ ਇਹ ਸੀ ਕਿ ਨਿੱਜੀਕਰਨ ਸ਼ੁਰੂ ਕਰਕੇ ਸਰਕਾਰੀ ਕੰਪਨੀਆਂ ਉਹਨਾਂ ਦੇ ਮੁਕਾਬਲੇ ’ਚ ਕੰਮ ਕਰਦੀਆਂ ਪਰ ਸਾਡੇ ਮੁਲਕ ’ਚ ਨਿੱਜੀਕਰਨ ਨੂੰ ਇਸ ਰੂਪ ’ਚ ਲਿਆਂਦਾ ਗਿਆ ਕਿ ਹੁਣ ਸਰਕਾਰੀ ਅਦਾਰਿਆ ਦੀ ਜ਼ਰੂਰਤ ਨਹੀਂ ਅਜੇ ਸਾਡਾ ਦੇਸ਼ ਮਿਜ਼ਾਇਲਾ, ਟੈਂਕ, ਹਵਾਈ ਜਹਾਜ਼, ਸੈਟੇਲਾਈਟ ਸਵਦੇਸ਼ੀ ਤਕਨੀਕ ਨਾਲ ਬਣਾ ਰਿਹਾ ਹੈ ਪਰ ਸਾਈਕਲ, ਸਕੂਟਰ, ਟਰੈਕਟਰ, ਵਾਸ਼ਿੰਗ ਮਸ਼ੀਨ, ਫਰਿੱਜ਼, ਕੂਲਰ, ਖੇਤੀ ਸੰਦ, ਮੈਡੀਕਲ ਔਜਾਰ ਤੇ ਹੋਰ ਬਹੁਤ ਸਾਰਾ ਸਮਾਨ ਸਿਰਫ਼ ਨਿੱਜੀ ਕੰਪਨੀਆਂ ਹੀ ਬਣਾ ਰਹੀਆ ਜੇਕਰ ਸਰਕਾਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਿਰਮਾਣ ਸਰਕਾਰੀ ਕੰਪਨੀਆਂ ਦੇ ਹੱਥ ਦਿੰਦੀ ਤਾਂ ਇਹੀ ਸਮਾਨ ਸਸਤਾ ਮੁਹੱਈਆ ਹੋਣ ਦੇ ਨਾਲ ਰੁਜ਼ਗਾਰ ਦੀਆਂ ਵੱਡੀਆਂ ਸੰਭਾਵਨਾਵਾਂ ਪੈਦਾ ਹੋਣੀਆ ਸਨ
ਨਿੱਜੀਕਰਨ ਨਾਲ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ ਫਿਰ ਵੀ ਇਸ ਦਾ ਸਭ ਤੋਂ ਵੱਧ ਫਾਇਦਾ ਨਿੱਜੀ ਕੰਪਨੀਆਂ ਨੂੰ ਮਿਲਦਾ ਹੈ ਸਰਕਾਰੀ ਕੰਪਨੀਆਂ ਨੂੰ ਜਿਉਂਦਾ ਰੱਖਣਾ ਦੇਸ਼ ਦੀ ਆਰਥਿਕਤਾ ਲਈ ਕੋਈ ਨੁਕਸਾਨ ਵਾਲੀ ਗੱਲ ਨਹੀਂ ਘਾਟੇ ’ਚ ਜਾ ਰਹੀਆ ਕੰਪਨੀਆਂ ਨੂੰ ਮੁਨਾਫ਼ੇ ’ਚ ਲਿਆਉਣ ਲਈ ਜਤਨ ਕਰਨ ’ਚ ਸੰਕੋਚ ਨਹੀਂ ਹੋਣਾ ਚਾਹੀਦਾ ਨਿੱਜੀਕਰਨ, ਉਦਾਰੀਕਰਨ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਇਸ ਦਾ ਮਤਲਬ ਸਰਕਾਰੀ ਕੰਪਨੀਆਂ ਤੋਂ ਖਹਿੜਾ ਛੁਡਾਉਣਾ ਨਹੀਂ ਹੋਣਾ ਚਾਹੀਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ