ਰਾਜਨਾਥ ਨੇ ਯੁੱਧ ਸਮਾਰਕ ’ਤੇ ਜਾ ਕੇ ਦਿੱਤੀ ਕਾਰਗਿੱਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਮੁਸ਼ਕਲ ਤੇ ਪ੍ਰਤੀਕੂਲ ਹਾਲਾਤਾਂ ਦੇ ਬਾਵਜ਼ੂਦ ਭਾਰਤੀ ਫੌਜ ਨੇ ਜਿੱਤ ਪ੍ਰਾਪਤ ਕੀਤੀ

ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਕੌਮੀ ਯੁੱਧ ਸਮਾਰਕ ਜਾ ਕੇ ਮਾਤਭੂਮੀ ਦੀ ਰੱਖਿਆ ’ਚ ਪ੍ਰਾਣ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸਿੰਘ ਦੇ ਨਾਲ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਵੀ ਯੁੱਧ ਸਮਾਰਕ ’ਤੇ ਦੇਸ਼ ਦੇ ਜਾਂਬਾਜ਼ ਸ਼ਹੀਦਾਂ ਦੀ ਯਾਦ ’ਚ ਸ਼ਰਧਾਂਜਲੀ ਭੇਂਟ ਕੀਤੀ।

ਸਿੰਘ ਤੇ ਸ੍ਰੀ ਭੱਟ ਹੁਣ ਤੋਂ ਕੁਝ ਦੇਰ ਪਹਿਲਾਂ ਕੌਮੀ ਸਮਰ ਸਮਾਰਕ ਪਹੁੰਚੇ ਤੇ ਸ਼ਹੀਦਾਂ ਨੂੰ ਨਮਨ ਕੀਤਾ ਰੱਖਿਆ ਮੰਤਰੀ ਨੇ ਟਵੀਟ ਕਰਕੇ ਕਿਹਾ, ਕਾਰਗਿਲ ਵਿਜੈ ਦਿਵਸ ਮੌਕੇ ਮੈਂ ਭਾਰਤੀ ਫੌਜ ਦੇ ਅਦਮਯ ਸੌਰਿਆ, ਪਰਾਕ੍ਰਮ ਤੇ ਬਲੀਦਾਨ ਨੂੰ ਨਮਨ ਕਰਦਾ ਹਾਂ ਇਸ ਮੌਕੇ ਆਪਣੇ ਸੰਦੇਸ਼ ’ਚ ਉਨ੍ਹਾਂ ਕਿਹਾ, ਕਾਰਗਿਲ ਯੁੱਧ ਦੇ ਮਹਾਨ ਸ਼ੂਰਵੀਰਾਂ ਨੇ ਭਾਰਤ ਦੀ ਰੱਖਿਆ ਦਾ ਸੁਨਹਿਰਾ ਅਧਿਆਇ ਆਪਣੇ ਸੌਰਿਆ, ਪਰਾਕ੍ਰਮ ਤੇ ਬਲੀਦਾਨ ਨਾਲ ਲਿਖਿਆ ਹੈ।

ਮੁਸ਼ਕਲ ਤੇ ਪ੍ਰਤੀਕੂਲ ਹਾਲਾਤਾਂ ਦੇ ਬਾਵਜ਼ੂਦ ਭਾਰਤੀ ਫੌਜ ਦੇ ਕਾਰਗਿਲ ’ਚ ਜੋ ਵਿਜੈ ਪ੍ਰਾਪਤ ਕੀਤੀ ਉਹ ਆਪਣੇ ਆਪ ’ਚ ਸ਼ਲਾਘਾਯੋਗ ਹੈ ਮੈਂ ਕਾਰਗਿਲ ਯੁੱਧ ’ਚ ਵੀਰਗਤੀ ਪ੍ਰਾਪਤ ਕਰਨ ਵਾਲੇ ਸਾਰੇ ਵੀਰ ਫੌਜੀਆਂ ਦੇ ਪਰਿਵਾਰਾਂ ਨੂੰ ਫਿਰ ਤੋਂ ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਇਹ ਦੇਸ਼ ਉਨ੍ਹਾਂ ਦੇ ਬਲੀਦਾਨ, ਉਨ੍ਹਾਂ ਦੀ ਯਾਦ ਨੂੰ ਕਦੇ ਨਹੀਂ ਭੁੱਲ ਸਕਦਾ ਦਿੱਲੀ ’ਚ ਕੌਮੀ ਯੁੱਧ ਸਮਾਰਕ ਸਾਡੀ ਇਸ ਵਚਨਬੱਧਤਾ ਦਾ ਪ੍ਰਤੀਕ ਹੈ ਅਮਰ ਚੱਕਰ ’ਤੇ ਜਲ ਰਹੀ ਅਮਰ ਜੋਤੀ ਭਾਰਤੀ ਫੌਜ ਦੇ ਪਰਾਕ੍ਰਮ ਤੇ ਬਲੀਦਾਨ ਦੀ ਅਗਨੀ ਸਾਕਸ਼ੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ