ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਹਾਥੀ ਮੇਰਾ ਸਾਥ...

    ਹਾਥੀ ਮੇਰਾ ਸਾਥੀ : ਜਦੋਂ ਇੱਕ ਵਿਅਕਤੀ ਨੇ ਓਡਣ ਲਈ ਹਾਥੀ ਨੂੰ ਦਿੱਤਾ ਆਪਣਾ ਕੰਬਲ

    ਜਦੋਂ ਇੱਕ ਵਿਅਕਤੀ ਨੇ ਓਡਣ ਲਈ ਹਾਥੀ ਨੂੰ ਦਿੱਤਾ ਆਪਣਾ ਕੰਬਲ

    ਨਵੀਂ ਦਿੱਲੀ, (ਏਜੰਸੀ)। ਇਨਸਾਨ ਤੇ ਜਾਨਵਰਾਂ ਦਰਮਿਆਨ ਪਿਆਰ ਤੇ ਆਪਣਾਪਨ ਅਕਸਰ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਜਾਨਵਰਾਂ ਪ੍ਰਤੀ ਆਪਣਾਪਨ ਮਹਿਸੂਸ ਹੋਵੇਗਾ ਜੀ ਹਾਂ! ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਵਿਅਕਤੀ ਤੇ ਹਾਥੀ ਦੇ ਬੱਚੇ ਦੇ ਦਰਮਿਆਨ ਸਨੇਹ ਤੇ ਅਟੁੱਟ ਪ੍ਰੇਮ ਝਲਕ ਰਿਹਾ ਹੈ। ਇਸ ਫੋਟੋ ਨੇ ਸੋਸ਼ਲ ਮੀਡੀਆ ’ਤੇ ਖੂਬ ਧੂਮ ਮਚਾ ਰੱਖੀ ਹੈ ਇੰਟਰਨੈਟ ’ਤੇ ਜੰਮ ਕੇ ਵਾਇਰਲ ਹੋ ਰਹੀ ਇਸ ਫੋਟੋ ਨੇ ਸਭ ਦਾ ਦਿਲ ਜਿੱਤ ਲਿਆ ਹੈ ਫੋਟੋ ’ਚ ਨੌਜਵਾਨ ਤੇ ਹਾਥੀ ਦਾ ਬੱਚਾ ਆਸ-ਪਾਸ ਲੇਟੇ ਹੋਏ ਹਨ ਵਿਅਕਤੀ ਨੇ ਹਾਥੀ ਨੂੰ ਆਪਣਾ ਕੰਬਲ ਓਡਣ ਲਈ ਦੇ ਦਿੱਤਾ ਹੈ ਜਦੋਂਕਿ ਉਹ ਖੁਦ ਬਿਨਾ ਕੰਬਲ ਦੇ ਲੇਟਿਆ ਹੋਇਆ ਹੈ ਤਸਵੀਰ ’ਚ ਬੱਚਾ ਤੇ ਵਿਅਕਤੀ ਇੱਕ-ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ ਇਸ ਤਸਵੀਰ ਨੂੰ ਵੇਖਣਾ ਬਹੁਤ ਹੀ ਖੂਬਸੂਰਤ ਨਜ਼ਾਰਾ ਵਰਗਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ