ਮੁੱਖ ਮੰਤਰੀ ਅਹੁਦਾ ਛੱਡ ਸਕਦੇ ਹਨ ਯੇਦੀਯੁਰੱਪਾ, ਅਸਤੀਫ਼ੇ ਦੇ ਦਿੱਤੇ ਸੰਕੇਤ
ਬੰਗਲੌਰ (ਏਜੰਸੀ)। ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਸੰਕਤੇ ਦਿੱਤੇ ਹਨ ਮੁੱਖ ਮੰਤਰੀ ਵਜੋਂ ਦੋ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਜਾ ਰਹੇ ਯੇਦੀਯੁਰੱਪਾ ਨੇ ਅੱਜ ਪ੍ਰੈਸ ਕਾਨਫਰੰਸ ’ਚ ਕਿਹਾ ਮੈਂ ਇਸ ਮਹੀਨੇ ਦੀ 25 ਤਾਰੀਕ ਨੂੰ ਆਪਣੇ ਦੋ ਸਾਲ ਪੂਰੇ ਕਰ ਰਿਹਾ ਹਾਂ ਤੇ ਸੀਨੀਅਰ ਪਾਰਟੀ ਆਗੂਆਂ ਦੇ ਆਦੇਸ਼ਾਂ ਦੀ ਪਾਲਣਾ ਲਈ ਵਚਨਬੱਧ ਹਾਂ।
ਯੇਦੀਯੁਰੱਪਾ ਨੇ ਕਿਹਾ ਕਿ ਬਜ਼ੁਰਗ ਹੋਣ ਦੇ ਬਾਵਜ਼ੂਦ ਉਨ੍ਹਾਂ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਤੇ ਇਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਧੰਨਵਾਦੀ ਹਨ ਉਨ੍ਹਾਂ ਕਿਹਾ ਮੈਂ ਆਉਂਦੇ ਦਿਨਾਂ ’ਚ ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਾਂਗਾ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀ ਸੂਬਾ ਇਕਾਈ ’ਚ ਕੁਝ ਵਰਗ ਉਨ੍ਹਾਂ ਦੀ ਵਧਦੀ ਉਮਰ ਤੇ ਪ੍ਰਸ਼ਾਸਨ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਥਿਤ ਦਖਲ ਦਾ ਹਵਾਲਾ ਦਿੰਦੇ ਹੋਏ ਸੱਤਾ ਦੀ ਅਗਵਾਈ ’ਚ ਬਦਲਾਅ ਦੀ ਮੰਗ ਕਰ ਰਹੇ ਹਨ ਯੇਦੀਯੁਰੱਪਾ (78) ਨੇ ਆਪਣੇ ਹਮਾਇਤੀਆਂ ਲਈ Çਲੰਗਾਯਤ ਭਾਈਚਾਰੇ ਪ੍ਰਤੀ ਧੰਨਵਾਦ ਪ੍ਰਗਟਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ