ਵਾਇਰਸ ਕੋਰੋਨਾ ਵਾਇਰਸ ਤੋਂ ਜ਼ਿਆਦਾ ਖਤਰਨਾਕ ਹੈ ਨੋਰੋਵਾਇਰਸ
ਨਵੀਂ ਦਿੱਲੀ। ਦੁਨੀਆ ਭਰ ਦੇ ਲੋਕਾਂ ਲਈ ਕੋਰੋਨਾ ਵਾਇਰਸ ਅੱਜ ਵੀ ਪ੍ਰੇਸ਼ਾਨ ਦਾ ਸਬੱਬ ਬਣਿਆ ਹੋਇਆ ਹੈ ਲੋਕ ਹਾਲੇ ਇਸ ਵਾਇਰਸ ਦੇ ਖੌਫ਼ ਤੋਂ ਪੂਰੀ ਤਰ੍ਹਾਂ ਉਭਰੇ ਵੀ ਨਹੀਂ ਸਨ ਕਿ ਇੱਕ ਹੋਰ ਵਾਇਰਸ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਾਇਰਸ ਕੋਰੋਨਾ ਵਾਇਰਸ ਤੋਂ ਜ਼ਿਆਦਾ ਖਤਰਨਾਕ ਹੈ ।
ਸਭ ਤੋਂ ਜ਼ਿਆਦਾ ਡਰਾਉਣ ਵਾਲੀ ਗੱਲ ਹੈ ਕਿ ਇਸ ਵਾਇਰਸ ਦੇ ਕੇਸ ਨਰਸਰੀ ਤੇ ਚਾਈਲਡ ਕੇਅਰ ਸੈਂਟਰਸ ਵਰਗੀਆਂ ਉਨ੍ਹਾਂ ਥਾਵਾਂ ’ਤੇ ਜ਼ਿਆਦਾ ਪਾਏ ਗਏ ਹਨ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਡਾਕਟਰਾਂ ਤੇ ਵਿਗਿਆਨੀਆਂ ਦੀ ਚਿੰਤਾ ਵਧਾਉਣ ਵਾਲੇ ਇਸ ਵਾਇਰਸ ਦਾ ਨਾਂਅ ਹੈ ਨੋਰੋਵਾਇਰਸ, ਜਿਸ ਨੂੰ ਉਲਟੀ ਬਗ ਦੇ ਰੂਪ ’ਚ ਜਾਣਿਆ ਜਾਂਦਾ ਹੈ ਆਓ ਜਾਣਦੇ ਹਾਂ ਆਖਰ ਕੀ ਹੈ ਇਹ ਨੋਰੋਵਾਇਰਸ, ਇਸ ਦੇ ਕਾਰਨ ਤੇ ਬਚਾਅ ਦੇ ਉਪਾਅ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੇਂਸ਼ਨ (ਸੀਡੀਸੀ) ਵੱਲੋਂ ਕਿਹਾ ਗਿਆ ਹੈ ਕਿ ਨੋਰੋਵਾਇਰਸ ਕੋਰੋਨਾ ਵਾਇਰਸ ਦੇ ਮੁਕਾਬਲੇ ’ਚ ਤਿੇ ਜ਼ਿਆਦਾ ਖਤਰਨਾਕ ਹੈ ਤੇ ਇਸ ਦੀ ਵਜ੍ਹਾ ਨਾਲ ਵਾਇਰਸ ਤੇਜ਼ੀ ਨਾਲ ਫੈਲਦਾ ਹੈ ਜੋ ਵੀ ਵਿਅਕਤੀ ਇਸ ਵਾਇਰਸ ਤੋਂ ਪੀੜਤ ਹੈ ਉਸ ’ਚ ਉਲਟੀ ਤੇ ਡਾਇਰੀਆ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਕੀ ਹੈ Norovirus ਵਾਇਰਸ
ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੇਂਸ਼ਨ (ਸੀਡੀਸੀ) ਦੇ ਅਨੁਸਾਰ, ਨੋਰੋਵਾਇਰਸ ਇੱਕ ਬਹੁਤ ਹੀ ਸੰਕ੍ਰਾਮਕ ਵਾਇਰਸ ਹੈ ਜੋ ਉਲਟੀ ਤੇ ਦਸਤ ਦਾ ਕਾਰਨ ਬਣਦਾ ਹੈ ਇਸ ਤੋਂ ਪੀੜਛ ਵਿਅਕਤੀ ਕਾਫ਼ੀ ਵੱਡੀ ਗਿਣਤੀ ’ਚ ਦੂਜਿਆਂ ਨੂੰ ਵੀ ਬਿਮਾਰ ਕਰ ਸਕਦਾ ਹੈ ਕਿਉਂਕਿ ਇਹ ਕਮਿਊਨਿਕੇਬਲ ਡਿਜੀਜ (ਸੰਕ੍ਰਾਮਕ ਬਿਮਾਰੀ) ਭਾਵ ਇੱਕ ਤੋਂ ਦੂਜੇ ’ਚ ਫੈਲਣ ਵਾਲੀ ਬਿਮਾਰੀ ਦੀ ਸ਼੍ਰੇਣੀ ’ਚ ਆਉਂਦੀ ਹੈ ਨੋਰੋਵਾਇਰਸ ਨੂੰ ਹਾਵੋਮੇਟਿੰਗ ਬਗ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ।
ਨੋਰੋਵਾਇਰਸ (Norovirus) ਦੇ ਲੱਛਣ
- ਡਾਇਰੀਆ, ਉਲਟੀ, ਸਿਰ ਚਕਰਾਉਣਾ ਤੇ ਪੇਟ ’ਚ ਤੇਜ਼ ਦਰਦ ਹੋਣਾ ਸਭ ਤੋਂ ਅਹਿਮ ਲੱਛਣ ਹਨ
- ਇਸ ਤੋਂ ਇਲਾਵਾ ਬੁਖਾਰ, ਸਿਰ ਦਰਦ ਤੇ ਬਦਨ ਦਰਦ ਵੀ ਕਈ ਮਰੀਜ਼ਾਂ ’ਚ ਦੇਖਿਆ ਗਿਆ
- ਵਾਇਰਸ ਦੇ ਸਰੀਰ ’ਚ ਦਾਖਲ ਹੋਣ ਦੇ ਅੰਦਰ 12 ਤੋਂ 48 ਘੰਟਿਆਂ ’ਚ ਹੀ ਵਾਇਰਸ ਫੈਲ ਜਾਂਦਾ ਹੈ
- ਵਾਇਰਸ ਤੋਂ ਪੀੜਤ ਵਿਅਕਤੀ ਨੂੰ 2 ਤੋਂ 3 ਹਫ਼ਤਿਆਂ ਤੱਕ ਉਲਟੀਆਂ ਆਉਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।