ਲਾਇਲਾਜ ਮਹਾਂਮਾਰੀ ਬਣੇਗਾ ਕੁਦਰਤ ਦਾ ਵਿਗੜਦਾ ਮਿਜ਼ਾਜ!
ਕੁਦਰਤ ’ਤੇ ਕਦੋਂ ਕਿਸ ਦਾ ਜ਼ੋਰ ਰਿਹਾ ਹੈ? ਨਾ ਕੁਦਰਤ ਦੇ ਵਿਗੜੇ ਮਿਜ਼ਾਜ ਨੂੰ ਕੋਈ ਕਾਬੂ ਕਰ ਸਕਿਆ ਅਤੇ ਨਾ ਹੀ ਫਿਲਹਾਲ ਮਨੁੱਖ ਦੇ ਵੱਸ ’ਚ ਦਿਸਦਾ ਹੈ ਹਾਂ, ਏਨਾ ਜ਼ਰੂਰ ਹੈ ਕਿ ਆਪਣੀਆਂ ਹਰਕਤਾਂ ਨਾਲ ਕੁਦਰਤ ਨੂੰ ਸਾਡੇ ਵੱਲੋਂ ਲਗਾਤਾਰ ਨਰਾਜ਼ ਜ਼ਰੂਰ ਕੀਤਾ ਜਾ ਰਿਹਾ ਹੈ ਜਿਸ ’ਤੇ ਕੁਦਰਤ ਦਾ ਵਿਰੋਧ ਵੀ ਲਗਾਤਾਰ ਦਿਸ ਰਿਹਾ ਹੈ ਪਰ ਇਸ ਦੇ ਬਾਵਜੂਦ ਅਸੀਂ ਹਾਂ ਕਿ ਮੰਨਦੇ ਨਹੀਂ ਨਾ ਵਾਤਾਵਰਨ ਵਿਰੋਧੀ ਗਤੀਵਿਧੀਆਂ ਨੂੰ ਘੱਟ ਕਰਦੇ ਹਾਂ ਅਤੇ ਨਾ ਹੀ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਨੂੰ ਹੀ ਰੋਕ ਸਕਦੇ ਹਾਂ। ਕੁਦਰਤ ਅਤੇ ਮਨੁੱਖ ਵਿਚਕਾਰ ਦੁੂਰੀਆਂ ਵਧਦੀਆਂ ਜਾ ਰਹੀਆਂ ਹਨ ਜਿੱਥੇ ਕੁਦਰਤ ਦੀਆਂ ਨੇਮਤਾਂ ਵਿਚ ਲਗਾਤਾਰ ਕਮੀ ਆ ਰਹੀ ਹੈ, ਉੱਥੇ ਲੱਗਦਾ ਨਹੀਂ ਕਿ ਉਸ ਦਾ ਸਰਾਪ ਵੀ ਖੂਬ ਰੰਗ ਦਿਖਾ ਰਿਹਾ ਹੈ? ਨਤੀਜਾ ਸਾਹਮਣੇ ਹੈ, ਗਰਮੀਆਂ ’ਚ ਮੀਂਹ, ਮੀਂਹ ’ਚ ਗਰਮੀ ਅਤੇ ਠੰਢ ’ਚ ਮੁੜ੍ਹਕੇ ਦੇ ਅਹਿਸਾਸ ਦੇ ਬਾਵਜ਼ੂਦ ਸਾਡਾ ਨਾ ਜਾਗਣਾ ਇੱਕ ਵੱਡੀ ਲਾਪ੍ਰਵਾਹੀ ਬਲਕਿ ਆਫ਼ਤ ਨੂੰ ਖੁਦ ਸੱਦਾ ਦੇਣ ਵਰਗਾ ਹੈ ਹੋ ਵੀ ਇਹੀ ਰਿਹਾ ਹੈ।
ਸੱਚ ਤਾਂ ਇਹ ਹੈ ਕਿ ਕੁਦਰਤ ਦੀ ਆਪਣੀ ਕੁਦਰਤੀ ਵਾਤਾਵਰਨ ਅਨੁਕੂਲ ਪ੍ਰਣਾਲੀ ਹੈ ਜੋ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ, ਨਤੀਜੇ ਵਜੋਂ ਹਾਲੀਆ ਅਤੇ ਬੀਤੇ ਕੁਝ ਦਹਾਕਿਆਂ ’ਚ ਮਾਨਸੂਨ ਦਾ ਵਿਗੜਿਆ ਮਿਜ਼ਾਜ ਸਾਹਮਣੇ ਹੈ ਜਦੋਂ ਲੋੜ ਨਹੀਂ ਸੀ ਉਦੋਂ ਇਸੇ ਜੂਨ ’ਚ ਮੋਹਲੇਧਾਰ ਮੀਂਹ ਪਿਆ ਹੁਣ ਲੋੜ ਵੇਲੇ ਕਈ ਥਾਈਂ ਸੋਕਾ ਤਾਂ ਕਿਤੇ ਹੜ੍ਹ ਦੇ ਭਿਆਨਕ ਹਾਲਾਤ ਬਣ ਚੁੱਕੇ ਹਨ ਭਾਵ ਕੁਦਰਤ ਦਾ ਖੁਦ ਦਾ ਸੰਤੁਲਨ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ, ਤਾਪਮਾਨ ’ਚ ਵਾਧੇ ਕਾਰਨ ਵਿਸ਼ਵ ਪੱਧਰ ’ਤੇ ਪਾਣੀ ਦੀ ਕਮੀ ਅਤੇ ਸੋਕੇ ਦੀ ਕਰੋਪੀ ਤੇਜੀ ਨਾਲ ਵਧ ਰਹੀ ਹੈ ਇਹ ਦੋਵੇਂ ਹੀ ਮਾਨਵਤਾ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਉਣ ਲਈ ਤਿਆਰ ਖੜ੍ਹੇ ਹਨ ਅੰਕੜੇ ਦੱਸਦੇ ਹਨ ਕਿ 1998 ਤੋਂ 2017 ਵਿਚਕਾਰ ਵਿਗੜੇ ਮਾਨਸੂਨ ਨਾਲ 124 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋ ਚੁੱਕਾ ਹੈ ਅਤੇ ਕਰੀਬ ਡੇਢ ਅਰਬ ਲੋਕ ਵੀ ਪ੍ਰਭਾਵਿਤ ਹੋਏ ਹਨ ਇੱਕ ਹੋਰ ਤਾਜ਼ੇ ਭਾਰਤੀ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹਿਮਾਲਿਆ ਅਤੇ ਕਰਾਕੋਰਮ ’ਚ ਗਲੋਬਲ ਵਾਰਮਿੰਗ ਦਾ ਅਸਰ ਸਾਫ਼ ਦਿਸਣ ਲੱਗਾ ਹੈ ਗਲੇਸ਼ੀਅਰ ਪਿਘਲਣ ਨਾਲ ਹੜ੍ਹ ਅਤੇ ਰੁਜ਼ਗਾਰ ਦੋਵਾਂ ’ਤੇ ਹੀ ਖ਼ਤਰਾ ਸਾਹਮਣੇ ਹੈ ਪਹਿਲਾਂ ਜੂਨ ’ਚ ਪਿਘਲਣ ਵਾਲੇ ਗਲੇਸ਼ੀਅਰ ਹੁਣ ਅਪਰੈਲ ’ਚ ਹੀ ਪਿਘਲਣ ਲੱਗੇ ਹਨ ਗਰਮੀ ਨਾਲ ਟੁੱਟ ਰਹੇ ਗਲੇਸ਼ੀਅਰਾਂ ’ਚ ਲਗਭਗ 100 ਕਰੋੜ ਲੋਕਾਂ ਦੇ ਸਾਹਮਣੇ ਖ਼ਤਰੇ ਵਰਗੇ ਹਾਲਾਤ ਦਿਸਣ ਲੱਗੇ ਹਨ।
ਸੰਯੁਕਤ ਰਾਸ਼ਟਰ ਸੰਘ ਦਾ ਹੀ ਅਗਾਊਂ ਅਨੁਮਾਨ ਹੈ ਕਿ ਜ਼ਿਆਦਾਤਰ ਅਫ਼ਰੀਕਾ ਫ਼ਿਰ ਮੱਧ ਅਤੇ ਦੱਖਣੀ ਅਫ਼ਰੀਕਾ, ਮੱਧ ਏਸ਼ੀਆ, ਦੱਖਣੀ ਅਸਟਰੇਲੀਆ, ਦੱਖਦੀ ਯੁੂਰਪ, ਮੈਕਸੀਕੋ ਅਤੇ ਬਾਕੀ ਅਮਰੀਕਾ ’ਚ ਲਗਾਤਾਰ ਅਤੇ ਗੰਭੀਰ ਸੋਕਾ ਪਵੇਗਾ ਹਾਲੇ ਜੋ ਹਾਲਾਤ ਬਣ ਰਹੇ ਹਨ ਉਹ ਕੁਝ ਇਹੀ ਇਸ਼ਾਰਾ ਕਰ ਰਹੇ ਹਨ 2017 ਦਾ ਇੱਕ ਅਧਿਐਨ ਦੱਸਦਾ ਹੈ ਕਿ ਦੁਨੀਆ ਨਾ ਸਿਰਫ਼ ਗਰਮ ਹੋ ਰਹੀ ਹੈ ਸਗੋਂ ਹਵਾ ’ਚ ਨਮੀ ਦਾ ਪੱਧਰ ਵੀ ਤੇਜ਼ੀ ਨਾਲ ਵਧ ਰਿਹਾ ਹੈ ਜੋ ਜੇਕਰ ਤਾਪਮਾਨ 35 ਡਿਗਰੀ ਵੈਟ ਬੱਲਬ ਤੱਕ ਪਹੁੰਚ ਜਾਵੇ ਤਾਂ ਜ਼ਿੰਦਗੀ ਲਈ ਜ਼ਬਰਦਸਤ ਖ਼ਤਰਾ ਵੀ ਹੋ ਸਕਦਾ ਹੈ ਅਤੇ 6 ਘੰਟਿਆਂ ’ਚ ਹੀ ਮੌਤ ਸੰਭਵ ਹੈ ਜਿੱਥੇ ਭਾਰਤ ’ਚ ਸਮੇਂ ਤੋਂ ਪਹਿਲਾਂ ਮਾਨਸੂਨ ਦੀ ਆਮਦ ਅਤੇ ਹੁਣ ਲੋੜ ਵੇਲੇ ਗਫ਼ਲਤ ਨੇ ਕਿਸਾਨਾਂ ਸਮੇਤ ਆਮ ਅਤੇ ਖਾਸ ਸਭ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ।
ਉੱਥੇ ਅਮਰੀਕਾ ’ਚ ਵੀ ਪਾਰੇ ਨੇ ਨਵਾਂ ਰਿਕਾਰਡ ਬਣਾ ਦਿੱਤਾ ਕੈਲੀਫੋਰਨੀਆ ਦੇ ਡੈਥਵੈਲੀ ਪਾਰਕ ’ਚ ਇਸ 9 ਜੁਲਾਈ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 54 ਡਿਗਰੀ ਸੈਲਸੀਅਸ ਦਰਜ ਹੋਇਆ ਇਸ ਤੋਂ ਪਹਿਲਾਂ 10 ਜੁਲਾਈ 1913 ਨੂੰ ਉੱਥੇ ਤਾਪਮਾਨ 56.7 ਡਿਗਰੀ ਸੈਲਸੀਅਸ ਦਰਜ ਹੋਇਆ ਜੋ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ ਕੈਲੀਫੋਰਨੀਆ , ਓਰੇਗਨ ਅਤੇ ਐਰੀਜੋਨਾ ’ਚ ਤਮਾਮ ਜੰਗਲ ਧੁਖ਼ ਉੱਠੇ ਹਨ, ਧੂੰਆਂ ਭਰੇ ਪਾਇਰੋਕਮਿਉਲਸ ਬੱਦਲਾਂ ਦਾ ਨਿਰਮਾਣ ਕੁਝ ਇਸ ਤਰ੍ਹਾਂ ਹੋਇਆ ਜੋ ਲਗਭਗ ਜੰਗਲਾਂ ਦੀ ਵੱਡੀ ਅੱਗ ਜਾਂ ਜਵਾਲਾਮੁਖੀ ਨਾਲ ਬਣਦੇ ਹਨ। ਹੁਣੇ ਜੁਲਾਈ ਦੇ 14 ਦਿਨਾਂ ’ਚ ਹੀ 2, 45, 472 ਏਕੜ ਇਲਾਕਾ ਸੜ ਕੇ ਸੁਆਹ ਹੋ ਗਿਆ ਹੈ ਤਾਪਮਾਨ ਵੀ 54 ਪਾਰ ਕਰਕੇ 57 ਡਿਗਰੀ ਸੈਲਸੀਅਸ ਪਹੁੰਚਣ ’ਤੇ ਉਤਾਰੂ ਹੈ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਹੋਈਆਂ ਅਤੇ ਅੱਗ ਫੈਲਦੀ ਚਲੀ ਗਈ ਭਾਰਤ ’ਚ ਰਾਜਸਥਾਨ ਦਾ ਚੁਰੂ ਵੀ ਦੇਸ਼ ਦਾ ਸਭ ਤੋਂ ਜ਼ਿਆਦਾ ਤਾਪਮਾਨ ਵਾਲਾ ਸ਼ਹਿਰ ਬਣ ਚੁੱਕਾ ਹੈ।
ਦਰਅਸਲ ਇਹ ਇਨਸਾਨਾਂ ਦੀਆਂ ਕਰਤੂਤਾਂ ਨਾਲ ਮੌਸਮ ਦਾ ਬਦਲਾਅ ਹੈ ਇਸ ’ਤੇ 70 ਮਾਹਿਰਾਂ ਦੀ ਇੱਕ ਅੰਤਰਰਾਸ਼ਟਰੀ ਟੀਮ ਵੱਲੋਂ ਕੀਤਾ ਗਿਆ ਅਧਿਐਨ ਹੈ ਜਿਸ ’ਚ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਦੀ ਰਿਪੋਰਟ ਹੈਰਾਨ ਕਰਨ ਵਾਲੀ ਹੈ ਅਜਿਹੇ ਪ੍ਰਭਾਵਾਂ ਨੂੰ ਜਾਣਨ ਵਾਲਾ ਇਹ ਪਹਿਲਾ ਅਤੇ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ ਹੈ ਇਹ ਅਧਿਐਨ ਨੇਚਰ ਕਲਾਈਮੇਟ ਪੱਤ੍ਰਿਕਾ ’ਚ ਪ੍ਰਕਾਸ਼ਿਤ ਹੋਇਆ ਹੈ ਜਿਸ ਅਨੁਸਾਰ ਗਰਮੀ ਦੀ ਵਜ੍ਹਾ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਦਾ ਔਸਤਨ 37 ਫੀਸਦੀ ਕਿਤੇ ਨਾ ਕਿਤੇ ਸਿੱਧੇ ਤੌਰ ’ਤੇ ਇਨਸਾਨੀ ਕਰਤੂਤਾਂ ਨਾਲ ਹੋਇਆ ਜਿਸ ਲਈ ਜਲਵਾਯੂ ਬਦਲਾਅ ਜਿੰਮੇਵਾਰ ਹੈ ਇਸ ਅਧਿਐਨ ਲਈ 43 ਦੇਸ਼ਾਂ ’ਚ 732 ਥਾਵਾਂ ਤੋਂ ਅੰਕੜੇ ਇਕੱਠੇ ਕੀਤੇ ਗਏ ਜੋ ਪਹਿਲੀ ਵਾਰ ਗਰਮੀ ਦੀ ਵਜ੍ਹਾ ਨਾਲ ਮੌਤ ਦੇ ਵਧਦੇ ਖਤਰੇ ’ਚ ਇਨਸਾਨੀ ਕਰਤੂਤਾਂ ਨਾਲ ਜਲਵਾਯੂ ਬਦਲਾਅ ਦੇ ਅਸਲ ਯੋਗਦਾਨ ਨੂੰ ਦਿਖਾਉਂਦਾ ਹੈ ਸਾਫ਼ ਹੈ ਕਿ ਜਲਵਾਯੂ ਬਦਲਾਅ ਨਾਲ ਇਨਸਾਨਾਂ ’ਤੇ ਦਿਸ ਰਹੇ ਖ਼ਤਰੇ ਹੁਣ ਜ਼ਿਆਦਾ ਦੂਰ ਨਹੀਂ ਹਨ ਛੇਤੀ ਹੀ ਮਨੁੱਖੀ ਕਰਤੂਤਾਂ ਨਾਲ ਵਧੀ ਗਰਮੀ, ਜਿਸ ਨੂੰ ਦੂਜੇ ਸ਼ਬਦਾਂ ’ਚ ਸਾਡੀਆਂ ਕਰਤੂਤਾਂ ਨਾਲ ਹੋਇਆ ਜਲਵਾਯੂ ਬਦਲਾਅ ਵੀ ਕਹਿ ਸਕਦੇ ਹਾਂ, ਨਾਲ ਹੋਣ ਵਾਲੀਆਂ ਮੌਤਾਂ ਨੂੰ ਜਾਂਚਣ ’ਤੇ ਇਹ ਅੰਕੜਾ ਹਰ ਸਾਲ ਇੱਕ ਲੱਖ ਦੇ ਪਾਰ ਪਹੁੰਚ ਸਕਦਾ ਹੈ।
ਦੁਨੀਆ ਦੀ ਪ੍ਰਸਿੱਧ ਮੈਡੀਕਲ ਜਰਨਲ ਲੇਸੈਂਟ ਦਾ ਇੱਕ ਅਧਿਐਨ ਤਾਂ ਬੇਹੱਦ ਹੈਰਾਨ ਕਰਨ ਵਾਲਾ ਹੈ ਜਿਸ ’ਚ ਸਿਰਫ਼ ਭਾਰਤ ’ਚ ਹੀ ਹਰ ਸਾਲ ਅਸਧਾਰਨ ਗਰਮੀ ਜਾਂ ਠੰਢ ਨਾਲ ਕਰੀਬ 7.40 ਲੱਖ ਲੋਕਾਂ ਦੀ ਮੌਤ ਦੀ ਚਰਚਾ ਹੈ ਵੱਖ-ਵੱਖ ਦੇਖਣ ’ਤੇ ਪਤਾ ਲੱਗਦਾ ਹੈ ਕਿ ਭਾਰਤ ’ਚ ਜਿੱਥੇ ਅਸਧਾਰਨ ਠੰਢ ਨਾਲ ਹਰ ਸਾਲ 6,55,400 ਜਣਿਆਂ ਦੀ ਮੌਤ ਹੁੰਦੀ ਹੈ ਤਾਂ ਅਸਧਾਰਨ ਗਰਮੀ ਨਾਲ 83,700 ਲੋਕ ਜਾਨ ਗਵਾ ਬੈਠਦੇ ਹਨ ਉੱਥੇ ਮੋਨਾਸ਼ ਯੂਨੀਵਰਸਿਟੀ ਅਸਟਰੇਲੀਆ ਦੇ ਰਿਸਰਚਰਜ਼ ਦੀ ਇੱਕ ਟੀਮ ਨੇ ਅਸਧਾਰਨ ਤਾਪਮਾਨ ਦੀ ਵਜ੍ਹਾ ਨਾਲ ਦੁਨੀਆ ਭਰ ’ਚ 50 ਲੱਖ ਲੋਕਾਂ ਤੋਂ ਜ਼ਿਆਦਾ ਦੀ ਮੌਤ ਦੱਸ ਕੇ ਹੈਰਾਨ ਕਰ ਦਿੱਤਾ ਹੈ। ਇਹ ਮੌਤਾਂ ਹਾਲ ਦੇ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਤੋਂ ਕਾਫ਼ੀ ਜਿਆਦਾ ਹਨ ਇਹ ਅਧਿਐਨ 2000 ਤੋਂ 2019 ਦੌਰਾਨ ਦਾ ਹੈ ਜਿਸ ’ਚ 0.26 ਸੈਲਸੀਅਸ ਵਧਿਆ ਤਾਪਮਾਨ ਅਤੇ ਮੌਤ ਦਰ ਦਾ ਅਧਿਐਲ ਹੈ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਵਿਸ਼ੇਸ਼ ਪ੍ਰਤੀਨਿਧ ਮਾਮੀ ਮਿਜੂਤੋਰੀ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਵਿਗੜਦੇ ਵਾਤਾਵਰਨ ਨਾਲ ਪੈਦਾ ਹੋਇਆ ਸੋਕਾ ਅਗਲੀ ਅਜਿਹੀ ਮਹਾਂਮਾਰੀ ਬਣਨ ਜਾ ਰਿਹਾ ਹੈ ਜਿਸ ਲਈ ਨਾ ਕੋਈ ਟੀਕਾ ਹੋਵੇਗਾ, ਨਾ ਦਵਾਈ ਭਾਵ ਵਿਗੜਦੇ ਵਾਤਾਵਰਨ ਨਾਲ ਨਜਿੱਠਣ ਦੀ ਤਿਆਰੀ ਅਤੇ ਕਾਰਗਰ ਵਿਵਸਥਾਵਾਂ ਹੀ ਕੁਝ ਕਰ ਸਕਣਗੀਆਂ ਜਿਸ ’ਤੇ ਗੰਭੀਰਤਾ ਨਾਲ ਕਿਸੇ ਦਾ ਧਿਆਨ ਨਹੀਂ ਹੈ ਇਸ ਲਈ ਹੁਣੇ ਤੋਂ ਤਿਆਰੀ ਦੀ ਲੋੜ ਹੈ ਪਰ ਕੀ ਕੁਝ ਹੋ ਰਿਹਾ ਹੈ, ਸਾਹਮਣੇ ਹੈ ਕਾਸ਼! ਕੁਦਰਤ ਦੇ ਵਿਗੜਦੇ ਸੰਤੁਲਨ ਅਤੇ ਹੌਲੀ-ਹੌਲੀ ਵਧਦੇ ਤਾਪਮਾਨ ਤੋਂ ਖੁਦ-ਬ-ਖੁਦ ਮੌਤ ਦੇ ਮੂੰਹ ’ਚ ਸਮਾਉਂਦੀ ਦੁਨੀਆ ਬਾਰੇ ਅਸੀਂ, ਸਭ ਕੁਝ ਜਾਣ ਕੇ ਵੀ ਅਣਜਾਣ ਹੋਣ ਦਾ ਸਵਾਂਗ ਨਾ ਕਰਦੇ ਅਤੇ ਕੁਝ ਇਮਾਨਦਾਰ ਯਤਨ ਕਰ ਸਕਦੇ ਜੋ ਫ਼ਿਲਹਾਲ ਤਾਂ ਦੂਰ-ਦੂਰ ਤੱਕ ਨਹੀਂ ਦਿਸ ਰਹੇ ਹਨ।
ਰਿਤੂਪਰਣ ਦਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।