ਸਿਹਤ ਮੁਲਾਜ਼ਮਾਂ ’ਚ 10 ਫੀਸਦੀ ਨੂੰ ਹੁਣ ਤੱਕ ਨਹੀਂ ਲੱਗਾ ਟੀਕਾ
- ਬੱਚਿਆਂ ’ਚ ਵੀ ਮਿਲੀ ਐਂਟੀਬਾਡੀ: ਸਰਵੇ
- ਕੋਰੋਨਾ ਖਿਲਾਫ ਵੈਕਸੀਨ ਹੈ ਕਾਰਗਰ
ਏਜੰਸੀ ਨਵੀਂ ਦਿੱਲੀ। ਦੇਸ਼ ਭਰ ’ਚ ਕੀਤੇ ਗਏ ਸੀਰੋ ਸਰਵੇ ’ਚ 67.6 ਫੀਸਦੀ ਲੋਕ ਪਾਜ਼ਿਟਿਵ ਪਾਏ ਗਏ ਹਨ ਜਿਸ ਦਾ ਮਤਲਬ ਹੈ ਕਿ ਇੰਨੇ ਫੀਸਦੀ ਲੋਕ ਪਹਿਲਾਂ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ ਅਤੇ ਇਨ੍ਹਾਂ ਦੇ ਸਰੀਰ ’ਚ ਕੋਵਿਡ-19 ਵਾਇਰਸ ਖਿਲਾਫ ਐਂਟੀਬਾਡੀ ਵਿਕਸਿਤ ਹੋ ਚੁੱਕੀ ਹੈ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਦੇਸ਼ ’ਚ ਕਰਵਾਏ ਗਏ ਸਰਵੇ ’ਚ 67.7 ਫੀਸਦੀ ਲੋਕ ਸੀਰੋ ਪਾਜ਼ਿਟਿਵ ਪਾਏ ਗਏ ਹਨ ਇਹ ਸਰਵੇ ਜੂਨ- ਜੁਲਾਈ ’ਚ ਕੀਤਾ ਗਿਆ ਹੈ ਆਈਸੀਐਮਆਰ ਦੇ ਜਨਰਲ ਡਾਇਰੈਕਟਰ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਕੌਮੀ ਸੀਰੋ ਸਰਵੇ ਦਾ ਚੌਥਾ ਗੇੜ ਜੂਨ-ਜੁਲਾਈ ’ਚ 21 ਸੂਬਿਆਂ ਦੇ 70 ਜ਼ਿਲ੍ਹਆਂ ’ਚ ਕੀਤਾ ਗਿਆ ਇਸ ’ਚ 6-17 ਦੀ ਉਮਰ ਦੇ ਬੱਚੇ ਸ਼ਾਮਲ ਸਨ ਉਨ੍ਹਾਂ ਨੇ ਕਿਹਾ ਕਿ ਸਰਵੇਖਣ ’ਚ ਸ਼ਾਮਲ ਕੀਤੇ ਗਏ ਸਿਹਤ ਮੁਲਾਜ਼ਮਾਂ ’ਚ 85 ਫੀਸਦੀ ’ਚ ਸਾਰਸ-ਸੀਓਵੀ-2 ਖਿਲਾਫ ਐਂਟੀਬਾਡੀ ਪਾਈ ਗਈ ਹੈ, ਜਦੋਂਕਿ ਸਿਹਤ ਮੁਲਾਜ਼ਮਾਂ ’ਚ 10 ਫੀਸਦੀ ਨੂੰ ਹੁਣ ਤੱਕ ਟੀਕਾ ਨਹੀਂ ਲੱਗਾ ਹੈ।
ਕੋਰੋਨਾ ਖਿਲਾਫ ਬਾਲਗਾਂ ਤੋਂ ਜ਼ਿਆਦਾ ਮਜ਼ਬੂਤ ਹਨ ਬੱਚੇ, ਖੋਲ੍ਹੇ ਜਾ ਸਕਦੇ ਹਨ ਸਕੂਲ
ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਤਿਹਾਈ ਜਨਸੰਖਿਆ ’ਚ ਸਾਰਸ-ਸੀਓਵੀ-2 ਐਂਟੀਬਾਡੀ ਨਹੀਂ ਪਾਈ ਗਈ, ਜਿਸ ਦਾ ਮਲਤਬ ਹੈ ਕਿ ਲਗਭਗ 40 ਕਰੋੜ ਲੋਕਾਂ ਨੂੰ ਹੁਣ ਵੀ ਕੋਰੋਨਾ ਵਾਇਰਸ ਦਾ ਖਤਰਾ ਹੈ ਕੋਰੋਨਾ ਕੇਸ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਨੇ ਲੋਕਾਂ ਨੂੰ ਕਿਹਾ ਕਿ ਸਮਾਜਿਕ, ਧਾਰਮਿਕ, ਸਿਆਸੀ ਸਮਾਗਮ ਤੋਂ ਦੂਰ ਰਹੋ ਗੈਰ-ਜ਼ਰੂਰੀ ਯਾਤਰਾ ਟਾਲੋ ਅਤੇ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਤੋਂ ਬਾਅਦ ਹੀ ਯਾਤਰਾ ਕਰੋ ਆਈਸੀਐਮਆਰ ਨੇ ਕਿਹਾ ਕਿ ਬੱਚੇ ਵਾਇਰਸ ਦੇ ਸੰਕਰਮਣ ਨਾਲ ਕਿਤੇ ਬਿਹਤਰ ਨਜਿੱਠ ਸਕਦੇ ਹਨ ਮਿਡਲ ਸਕੂਲਾਂ ਨੂੰ ਖੋਲ੍ਹਣ ’ਤੇ ਵਿਚਾਰ ਕਰਨਾ ਵਿਵੇਕਪੂਰਨ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦਾ ਵੀ ਐਂਟੀਬਾਡੀ ਐਕਸਪੋਜਰ ਓਨਾ ਅਤੇ ਉਹੋ ਜਿਹਾ ਹੀ ਹੈ, ਜਿਹੋ ਜਿਹਾ ਬਾਲਗਾਂ ’ਚ ਹੈ ਉਨ੍ਹਾਂ ਨੇ ਕਿਹਾ ਕਿ ਸਵੀਡਨ ਜਿਹੇ ਕਈ ਸਕੈਂਡਿਨੇਵਿਅਨ ਦੇਸ਼ਾਂ ਨੇ ਤਾਂ ਕੋਰੋਨਾ ਦੀ ਕਿਸੇ ਵੀ ਲਹਿਰ ਦੌਰਾਨ ਪ੍ਰਾਇਮਰੀ ਸਕੂਲਾਂ ਨੂੰ ਬੰਦ ਹੀ ਨਹੀਂ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।