ਸ਼ੇਅਰ ਬਜ਼ਾਰ ’ਚ ਭਾਰੀ ਗਿਰਾਵਟ

Stock Market

ਸੈਂਸੇਕਸ 533.07 ਅੰਕ ਦੀ ਗਿਰਾਵਟ ਨਾਲ 52,606.99 ਅੰਕ ’ਤੇ ਖੁੱਲ੍ਹਿਆ

ਮੁੰਬਈ। ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸੋਮਵਾਰ ਸਵੇਰੇ ਘਰੇਲੂ ਸ਼ੇਅਰ ਬਜ਼ਾਰਾਂ ’ਚ ਭਾਰੀ ਗਿਰਾਵਟ ਦੇਖੀ ਗਈ ਤੇ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ 630 ਅੰਕ ਤੋਂ ਵੱਧ ਤੇ ਨੈਸ਼ਨਲ ਸਟਾੱਕ ਐਕਸਚੇਂਜ ਦਾ ਨਿਫਟੀ ਲਗਭਗ 200 ਅੰਕ ਖਿਸਕ ਗਿਆ ਰੁਪਏ ’ਤੇ ਰਹੇ ਦਬਾਅ ਨਾਲ ਸ਼ੇਅਰ ਬਜ਼ਾਰ ’ਚ ਨਿਵੇਸ਼ ਧਾਰਨਾ ਕਮਜ਼ੋਰ ਹੋਈ ।

ਬੈਂਕਿੰਗ ਤੇ ਵਿੱਤੀ ਕੰਪਨੀਆਂ ’ਚ ਸ਼ੁਰੂ ਤੋਂ ਹੀ ਬਿਕਵਾਲੀ ਰਹਿਣ ਨਾਲ ਸੈਂਸੇਕਸ 533.07 ਅੰਕ ਦੀ ਗਿਰਾਵਟ ਨਾਲ 52,606.99 ਅੰਕ ’ਤੇ ਖੁੱਲ੍ਹਿਆ ਤੇ ਖੁੱਲ੍ਹਦੇ ਹੀ 52,506.40 ਅੰਕ ਤੱਕ ਖਿਸਕ ਗਿਆ ਪਿਛਲੇ ਕਾਰੋਬਾਰੀ ਦਿਵਸ ’ਤੇ ਇਹ 53,140.06 ਅੰਕ ’ਤੇ ਬੰਦ ਹੋਇਆ ਸੀ ਖਬਰ ਲਿਖੇ ਜਾਣ ਤੱਕ ਸੈਂਸੇਕਸ 387.33 ਅੰਕ ਭਾਵ 0.73 ਫੀਸਦੀ ਹੇਠਾਂ 52,752.73 ਅੰਕ ’ਤੇ ਸੀ ਐਚਡੀਐਫਸੀ ਬੈਂਕ ਦਾ ਸ਼ੇਅਰ ਢਾਈ ਫੀਸਦੀ ਤੋਂ ਵੱਧ ਤੇ ਐਚਡੀਐਫਸੀ ਦਾ ਕਰੀਬ ਦੋ ਫੀਸਦੀ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਸੀ ਇੰਡਸਇੰਡ ਬੈਂਕ ’ਚ ਡੇਢ ਫੀਸਦੀ ਦੇ ਆਸਪਾਸ ਦੀ ਗਿਰਾਵਟ ਸੀ।

ਨਿਫਟੀ 168.90 ਅੰਕ ਟੁੱਟਿਆ

ਬੀਐਸਈ ’ਚ ਦਰਮਿਆਨ ਕੰਪਨੀਆਂ ਦੇ ਸੂਚਕਅੰਕ ’ਚ ਫਿਲਹਾਲ ਗਿਰਾਵਟ ਹੇ ਜਦੋਂਕਿ ਛੋਟੀਆਂ ਕੰਪਨੀਆਂ ’ਚ ਸੂਚਕ ਅੰਕ ਹਰੇ ਨਿਸ਼ਾਨ ‘ਚ ਹੈ ਨਿਫ਼ਟੀ 168.90 ਅੰਕ ਟੁੱਟ ਕੇ 15,754.50 ਅੰਕ ’ਤੇ ਖੁੱਲ੍ਹਿਆ ਤੇ ਕੁਝ ਹੀ ਦੇਰ ’ਚ 15,735.95 ਅੰਕ ਤੱਕ ਉਤਰ ਗਿਆ ਖਬਰ ਲਿਖੇ ਜਾਣ ਤੱਕ ਇਹ 102.75 ਅੰਕ ਭਾਵ 0.65 ਫੀਸਦੀ ਦੀ ਗਿਰਾਵਟ ਨਾਲ 15,820.65 ਅੰਕ ’ਤੇ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।