ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home ਰੂਹਾਨੀਅਤ ਅਨਮੋਲ ਬਚਨ ਸਤਿਸੰਗ ’ਚ ਪੈਦ...

    ਸਤਿਸੰਗ ’ਚ ਪੈਦਾ ਹੁੰਦੀ ਹੈ ਪ੍ਰਭੂ-ਭਗਤੀ ਦੀ ਭਾਵਨਾ: ਪੂਜਨੀਕ ਗੁਰੂ ਜੀ

    Anmol Vachan Sachkahoon

    ਸਤਿਸੰਗ ’ਚ ਪੈਦਾ ਹੁੰਦੀ ਹੈ ਪ੍ਰਭੂ-ਭਗਤੀ ਦੀ ਭਾਵਨਾ: ਪੂਜਨੀਕ ਗੁਰੂ ਜੀ

    ਸੱਚ ਕਹੂੰ ਨਿਊਜ਼,ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ ਉਹ ਭਾਗਾਂ ਵਾਲਾ ਹੈ ਅਤੇ ਬਾਅਦ ’ਚ ਅੱਗੇ ਜੋ ਇਸ ਦਾ ਸਿਮਰਨ ਕਰਦਾ ਹੈ ਉਹ ਅਤੀ ਭਾਗਸ਼ਾਲੀ ਬਣ ਜਾਂਦਾ ਹੈ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਨੱਕੋ-ਨੱਕ ਭਰ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲੇ, ਨਸੀਬਾਂ ਵਾਲੇ ਇਨਸਾਨ ਹੀ ਕਰ ਪਾਉਂਦੇ ਹਨ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਅੰਦਰ ਦੁਨਿਆਵੀ ਕੰਮ-ਧੰਦੇ ਪ੍ਰਤੀ ਤੜਫ਼ ਆਪਣੇ ਆਪ ਪੈਦਾ ਹੋ ਜਾਂਦੀ ਹੈ ਅਤੇ ਉਹ ਪੈਸੇ ਲਈ ਇੱਧਰ-ਉੱਧਰ ਭੱਜਿਆ ਫਿਰਦਾ ਹੈ ਇਸੇ ਤਰ੍ਹਾਂ ਦੁਨਿਆਵੀ ਮੋਹ-ਮਮਤਾ ਦੀ ਤੜਫ਼ ਵੀ ਆਪਣੇ-ਆਪ ਲੱਗ ਜਾਂਦੀ ਹੈ ਲੋਕ ਮੋਹ-ਮਮਤਾ ’ਚ ਫਸ ਕੇ ਇੱਕ-ਦੂਜੇ ਲਈ ਪਾਗਲ ਹੋਏ ਫ਼ਿਰਦੇ ਹਨ ਫਿਰ ਚੰਗਾ-ਮਾੜਾ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਇਹ ਤੜਫ਼, ਲਗਨ ਆਪਣੇ ਆਪ ਇਨਸਾਨ ਦੇ ਅੰਦਰ ਪੈਦਾ ਹੋ ਜਾਂਦੀ ਹੈ ਪਰ ਪ੍ਰਭੂ-ਪਰਮਾਤਮਾ ਦੀ ਤੜਫ਼ ਆਪਣੇ-ਆਪ ਇਨਸਾਨ ਦੇ ਅੰਦਰ ਨਹੀਂ ਲੱਗਦੀ, ਜੇਕਰ ਕੋਈ ਮਾਲਕ ਦਾ ਪਿਆਰਾ ਹੋਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਸਤਿਸੰਗ ’ਚ ਹੀ ਉਹ ਤੜਫ਼, ਲਗਨ ਲੱਗ ਸਕਦੀ ਹੈ ਇਸ ਲਈ ਤੁਸੀਂ ਸਤਿਸੰਗ ਸੁਣੋ, ਰਾਮ-ਨਾਮ ਦੀ ਚਰਚਾ ’ਤੇ ਅਮਲ ਕਰੋ ਤਾਂ ਤੁਹਾਡੇ ਅੰਦਰ ਮਾਲਕ ਪ੍ਰਤੀ ਤੜਫ਼ ਪੈਦਾ ਹੋਵੇਗੀ ਅਤੇ ਤੁਸੀਂ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ, ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਜਾਉਂਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।