ਬਾਰਟੀ ਪਹਿਲੀ ਵਾਰ ਬਣੀ ਵਿੰਬਲਡਨ ਦੀ ਨਵੀਂ ਚੈਂਪੀਅਨ

ਕੈਰੋਲੀਨਾ ਪਲਿਸਕੋਵਾ ਨੂੰ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ’ਚ 6-3,6-7,6-3 ਨਾਲ ਹਰਾਇਆ

  • ਬਾਰਟੀ ਅਸਟਰੇਲੀਅਨ ਓਪਨ ਖਿਤਾਬ ਜਿੱਤਣ ਵਾਲੀ ਤੀਜੀ ਮਹਿਲਾ ਅਸਟਰੇਲੀਆ ਖਿਡਾਰਨ ਬਣੀ

ਲੰਦਨ। ਵਿਸ਼ਵ ਦੀ ਨੰਬਰ ਇੱਕ ਮਹਿਲਾ ਖਿਡਾਰਨ ਅਸਟਰੇਲੀਆ ਦੀ ਏਸ਼ਲੇ ਬਾਰਟੀ ਨੇ ਅੱਠਵੀੀ ਸੀਡ ਚੈਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੂੰ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ’ਚ 6-3,6-7,6-3 ਨਾਲ ਹਰਾ ਕੇ ਪਹਿਲੀ ਵਾਰ ਸਾਲ ਦੇ ਤੀਜੇ ਗਰੈਂਡ ਸਲੇਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲ ਖਿਤਾਬ ਪਹਿਲੀ ਵਾਰ ਜਿੱਤ ਲਿਆ ।

ਬਾਰਟੀ ਦਾ ਇਹ ਦੂਜਾ ਗਰੈਂਡ ਸਲੇਮ ਖਿਤਾਬ ਹੈ ਇਸ ਤੋਂ ਪਹਿਲਾਂ ਉਨ੍ਹਾਂ 2009 ’ਚ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਆਪਣੀ ਜਿੱਤ ਤੋਂ ਬਾਅਦ ਬਾਰਟੀ ਨੇ ਕਿਹਾ ਕਿ ਇਹ ਸੱਚਮੁਚ ਹੈਰਾਨੀਜਨਕ ਹੈ ਉਨ੍ਹਾਂ ਕਿਹਾ ਕਿ ਕੈਰੋਲੀਨਾ ਜ਼ਬਰਦਸਤ ਖਿਡਾਰਨ ਹੈ ਪਰ ਤੀਜਾ ਸੈੱਟ ਸ਼ੁਰੂ ਹੋਣ ’ਤੇ ਮੈਂ ਖੁਦ ਨੂੰ ਕਿਹਾ ਕਿ ਮੈਨੂੰ ਆਪਣਾ ਖੇਡ ਖੇਡਣਾ ਹੈ ਫਾਈਨਲ ਇੱਕ ਘੰਟਾ 56 ਮਿੰਟਾਂ ’ਚ ਜਿੱਤਣ ਵਾਲੀ ਬਾਰਟੀ ਅਸਟਰੇਲੀਅਨ ਓਪਨ ਖਿਤਾਬ ਜਿੱਤਣ ਵਾਲੀ ਤੀਜੀ ਮਹਿਲਾ ਅਸਟਰੇਲੀਆ ਖਿਡਾਰਨ ਬਣੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।