ਦੇਸ਼ ’ਚ ਹੁਣ ਤੱਕ 37 ਕਰੋੜ 57 ਲੱਖ 70 ਹਜ਼ਾਰ 291 ਵਿਅਕਤੀਆਂ ਨੂੰ ਲੱਗਿਆ ਟੀਕਾ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਰੋਜ਼ਾਨਾ ਮਾਮਲਿਆਂ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਪਰ ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਲੋਕਾਂ ਤੋਂ ਥੋੜ੍ਹੀ ਘੱਟ ਰਹੀ ਤੇ ਮੌਤਾਂ ਦਾ ਅੰਕੜਾ ਇੱਕ ਵਾਰ ਫਿਰ ਹਜ਼ਾਰ ਦੇ ਹੇਠਾਂ ਆ ਗਈ ਇਸ ਦਰਮਿਆਨ ਸ਼ਨਿੱਚਰਵਾਰ ਨੂੰ 37 ਲੱਖ 23 ਹਜ਼ਾਰ 267 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਦੇਸ਼ ’ਚ ਹੁਣ ਤੱਕ 37 ਕਰੋੜ 57 ਲੱਖ 70 ਹਜ਼ਾਰ 291 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 40,611 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ ਅੱਠ ਲੱਖ 36 ਹਜ਼ਾਰ 327 ਹੋ ਗਿਆ ਹੈ।
ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.47 ਫੀਸਦੀ
ਇਸ ਦੌਰਾਨ 41 ਹਜ਼ਾਰ 526 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਦੋ ਕਰੋੜ 99 ਲੱਖ 75 ਹਜ਼ਾਰ 064 ਹੋ ਗਈ ਹੈ ਸਰਗਰਮ ਮਾਮਲੇ 915 ਘੱਟ ਕੇ ਚਾਰ ਲੱਖ 54 ਹਜ਼ਾਰ 118 ਹੋ ਗਏ ਹਨ ਇਸ ਦੌਰਾਨ 895 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ ਅੱਠ ਹਜ਼ਾਰ 040 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.47 ਫੀਸਦੀ, ਰਿਕਵਰੀ ਦਰ ਵਧ ਕੇ 97.20 ਫੀਸਦੀ ਤੇ ਮ੍ਰਿਤਕ ਦਰ 1.32 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।