18 ਸਾਲ ਤੋਂ ਵੱਧ ਉਮਰ ਵਰਗ ਦੇ 42 ਫੀਸਦੀ ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਵੈਕਸੀਨ ਲਾ ਦਿੱਤੀ
ਜੈਪੁਰ । ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਮੇਂ ’ਤੇ ਲੋੜੀਂਦੀ ਵੈਕਸੀਨ ਮੁਹੱਈਆ ਕਰਵਾਏ ਤਾਂ ਦਸੰਬਰ ਤੋਂ ਪਹਿਲਾਂ ਹੀ ਸਾਰੇ ਸੂਬੇ ਵਾਸੀਆਂ ਨੂੰ ਕੋਰੋਨਾ ਟੀਕਾ ਲਾਇਆ ਜਾ ਸਕਦਾ ਹੈ ਗਹਿਲੋਤ ਨੇ ਸੂਬੇ ’ਚ ਵੈਕਸੀਨ ਦੀ ਕਮੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਰਾਜਸਥਾਨ ’ਚ 18 ਸਾਲ ਤੋਂ ਵੱਧ ਉਮਰ ਵਰਗ ਦੇ 42 ਫੀਸਦੀ ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਵੈਕਸੀਨ ਲਾ ਦਿੱਤੀ ਗਈ ਹੈ। ਸਾਨੂੰ ਔਸਤ 1.75 ਲੱਖ ਰੋਜ਼ਾਨਾ ਵੈਕਸੀਨ ਦੀ ਸਪਲਾਈ ਕੀਤੀ ਗਈ ਹੈ ਜਦੋਂਕਿ ਸੂਬੇ ’ਚ ਰੋਜ਼ਾਨਾ 15 ਲੱਖ ਵੈਕਸੀਨ ਲਾਏ ਜਾਣ ਦੀ ਸਮਰੱਥਾ ਅਸੀਂ ਬਣਾ ਲਈ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦਸੰਬਰ ਤੋਂ ਪਹਿਲਾ ਹੀ ਸਾਡੀ ਸਮਰੱਥਾ ਕਾਰਨ ਸਾਰੇ ਸੂਬਾ ਵਾਸੀਆਂ ਨੂੰ ਵੈਕਸੀਲ ਲਾਈ ਜਾ ਸਕਦੀ ਹੈ ਪਰੰਤੂ ਜਿਸ ਤਰ੍ਹਾ ਹਾਲੇ ਕੇਂਦਰ ਤੋਂ ਸਪਲਾਈ ਹੋ ਰਹੀ ਹੈ ਉਸ ਤੋਂ ਸਾਨੂੰ ਚਿੰਤਾ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਕੇਂਦਰ ’ਚ ਨਵੇਂ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਦੇ ਦਿਨ ਹੀ ਵੈਕਸੀਨ ਦੀ ਲੋੜੀਂਦੀ ਸਪਲਾਈ ਲਈ ਚਿੱਠੀ ਲਿਖ ਕੇ ਅਪੀਲ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।