ਹੁਣ ਮਦਰ ਡੇਅਰੀ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ
ਨਵੀਂ ਦਿੱਲੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨਾਲ ਹਰ ਚੀਜ਼ ਮਹਿੰਗੀ ਹੋ ਗਈ ਹੈ ਮਹਿੰਗਾਈ ਨਾਲ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਪਹਿਲਾਂ ਕੋਰੋਨਾ ਦੀ ਦੂਜੀ ਲਹਿਰ ਨੇ ਲੋਕਾਂ ਦੀਆਂ ਨੌਕਰੀਆਂ ਤੱਕ ਖੋਹ ਲਈ ਹੈ ਹੁਣ ਆਏ ਦਿਨ ਤੇਲ ਦੀਆਂ ਕੀਮਤਾਂ ’ਚ ਵਾਧੇ ਨਾਲ ਜਨਤਾ ਨੂੰ ਕਾਫ਼ੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ।
ਇਸ ਦਰਮਿਆਨ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ ਹੁਣ ਮਦਰ ਡੇਅਰੀ ਨੇ 11 ਜੁਲਾਈ, 2021 ਤੋਂ ਦਿੱਲੀ ਐਨਸੀਆਰ ’ਚ ਆਪਣੇ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ ਨਵੀਂ ਕੀਮਤਾਂ ਹਰ ਤਰ੍ਹਾ ਦੇ ਦੁੱਧ ਲਈ ਲਾਗੂ ਹੋਣਗੀਆਂ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਨੇ 1 ਜੁਲਾਈ ਤੋਂ ਆਪਣੇ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀਆਂ ਹਨ ਦੁੱਧ ਦੀਆਂ ਕੀਮਤਾਂ ’ਚ ਆਖਰੀ ਵਾਰ ਕਰੀਬ ਡੇਢ ਸਾਲ ਪਹਿਲਾਂ ਦਸੰਬਰ 2019 ’ਚ ਵਾਧਾ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਦਿੱਲੀ ਐਨਸੀਆਰ ’ਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਵੇਚਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।