ਪੈਟਰੋਲ-ਡੀਜਲ ਦੀਆਂ ਵਧਦੀਆਂ ਕੀਮਤਾਂ ਤੋਂ ਜਨਤਾ ਪ੍ਰੇਸ਼ਾਨ, 40 ਫੀਸਦੀ ਸਬਜ਼ੀ ਹੋਈ ਮਹਿੰਗੀ
ਏਜੰਸੀ ਨਵੀਂ ਦਿੱਲੀ। ਪਿਛਲੇ ਕਈ ਮਹੀਨਿਆਂ ਤੋਂ ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ ਜਿਸ ਨਾਲ ਸਬਜ਼ੀ ਤੋਂ ਲੈ ਕੇ ਮਾਲ ਕਿਰਾਇਆ ਤੱਕ ਸਭ ਮਹਿੰਗਾ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਕੋਰੋਨਾ ਦੀਮਾਰ ਹੈ ਦੂਜੇ ਪਾਸੇ ਵਧਦੀ ਮਹਿੰਗਾਈ ਤੋਂ ਜਨਤਾ ਪ੍ਰੇਸ਼ਾਨ ਹੈ ਦੇਸ਼ ’ਚ ਪੈਟਰੋਲ 100 ਰੁਪਏ ਅਤੇ ਡੀਜਲ 90 ਰੁਪਏ ਪ੍ਰਤੀ ਲੀਟਰ ਦੇ ਪਾਰ ਪਹੁੰਚ ਗਿਆ ਹੈ।
ਤੇਲ ਦੀਆਂ ਕੀਮਤਾਂ ਵਧਣ ਕਾਰਨ ਮਾਲ ਕਿਰਾਇਆ ਵਧ ਰਿਹਾ ਹੈ ਜਿਸ ਕਾਰਨ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਹਨ ਇੱਕ ਰਿਪੋਰਟ ਅਨੁਸਾਰ ਮਹੀਨੇ ਭਰ ਅੰਦਰ ਹੀ ਸਬਜ਼ੀਆਂ 40 ਫੀਸਦੀ ਤੱਕ ਮਹਿੰਗੀ ਹੋ ਗਈਆਂ ਹਨ ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਜਿੱਥੇ ਜੂਨ ਦੇ ਸ਼ੁਰੂਆਤੀ ਹਫਤੇ ’ਚ ਆਲੂ 15-20 ਰੁਪਏ ਕਿੱਲੋ ਵਿੱਕ ਰਿਹਾ ਸੀ, ਹੁਣ 25 ਰੁਪਏ ਕਿੱਲੋ ਵਿੱਕ ਰਿਹਾ ਹੈ ਟਮਾਟਰ, ਕਰੇਲਾ ਦੀ ਕੀਮਤ 30 ਰੁਪਏ ਤੋਂ ਵਧ ਕੇ ਹੁਣ 40 ਰੁਪਹੇ ਤੱਕ ਹੋ ਗਈ ਹੈ 30-40 ਰੁਪਏ ਵਿੱਕਣ ਵਾਲਾ ਪਿਆਜ਼ ਹੁਣ 50 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ ਇਸੇ ਤਰ੍ਹਾਂ ਦੂਜੀ ਲੌਕੀ, ਭਿੰਡੀ, ਬੈਗਣ, ਮਟਰ ਜਿਹੀਆਂ ਦੂਜੀਆਂ ਸਬਜ਼ੀਆਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ।
ਫਲ-ਸਬਜ਼ੀਆਂ ’ਤੇ ਮਾਲ ਕਿਰਾਏ ’ਚ 25 ਫੀਸਦੀ ਦਾ ਵਾਧਾ
ਪੈਟਰੋਲ-ਡੀਜਲ ਦੀਆਂ ਵਧਦੀ ਕੀਮਤਾਂ ਦਾ ਸਿੱਧਾ ਅਸਰ ਆਮ ਵਸਤੂਆਂ ‘ਤੇ ਪੈ ਰਿਹਾ ਹੈ ਖੁਰਾਕ ਤੇਲ, ਸਾਬਣ, ਟੂਥਪੇਸਟ, ਕਿਚਨ ਦਾ ਸਮਾਨ ਸਭ ਕੁਝ ਮਹਿੰਗਾ ਹੋ ਰਿਹਾ ਹੈ ਦਿੱਲੀ ’ਚ ਅੱਜ ਪੈਟਰੋਲ 100 ਰੁਪਏ ਅਤੇ ਡੀਜਲ 90 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ ਇਹੀ ਨਹੀਂ ਸੈਨੇਟਾਈਜੇਸ਼ਨ, ਟੋਲ, ਮੈਂਟਨੈਂਯ, ਇੰਸੋਰੈਂਸ ਵੀ ਵਧਿਆ ਹੈ ਕੁੱਲ ਮਿਲਾ ਕੇ ਟਰਾਂਸਪੋਰਟ ਦੀ ਲਾਗਤ ਲਗਭਗ 30 ਤੋਂ 35 ਫੀਸਦੀ ਵਧ ਗਈ ਹੈ ਉੱਥੇ ਮਾਲ ਕਿਰਾਏ ’ਚ 20 ਤੋਂ 25 ਫੀਸਦੀ ਤੱਕ ਵਾਧਾ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।