ਪੁੱਛਿਆ, ਕੋਰੋਨਾ ਨਾਲ ਅਨਾਥ ਹੋਏ ਬੱਚਿਆਂ ਨੂੰ ਘੱਟ ਪੈਸਾ ਤੇ ਇਸ਼ਤਿਹਾਰ ’ਤੇ ਜ਼ਿਆਦਾ ਖਰਚਾ ਕਿਉਂ?
ਨਵੀਂ ਦਿੱਲੀ। ਗੁਜਰਾਤ ਦੇ ਸੂਰਤ ਤੋਂ ਭਾਜਪਾ ਵਿਧਾਇਕ ਹਰਸ਼ ਸੰਘਵੀ ਨੇ ਕੇਜਰੀਵਾਲ ਸਰਕਾਰ ਦੇ ਗੁਜਰਾਤ ’ਚ ਇਸ਼ਤਿਹਾਰ ’ਤੇ 75 ਲੱਖ ਰੁਪਏ ਖਰਚ ਕਰਨ ’ਚ ਹਮਲਾ ਕਰਦਿਆਂ ਟਵੀਟ ਕੀਤਾ ਹੈ ਹਰਸ਼ ਸੰਘਵੀ ਨੇ ਟਵੀਟ ’ਚ ਲਿਖਿਆ ਹੈ, ਸਰਕਾਰ ਨੇ ਗੁਜਰਾਤ ’ਚ ਇਸ਼ਤਿਹਾਰਾਂ ’ਤੇ 75 ਲੱਖ ਰੁਪਏ ਤੋਂ ਵਧ ਖਰਚ ਕੀਤੇ, ਜਿਸ ਦਾ ਗੁਜਰਾਤ ’ਚ ਕੋਈ ਤੁਕ ਨਹੀਂ ਹੈ ਤੇ ਸਿਰਫ਼ 2500 ਰੁਪਏ ਉਨ੍ਹਾਂ ਬੱਚਿਆਂ ਨੂੰ ਦੇ ਰਹੇ ਹਨ ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ ਜ਼ਰਾ ਸੋਚੋ, ਜੇਕਰ ਉਹ ਪੈਸਾ ਕੋਰੋਨਾ ਤੋਂ ਪੀੜਤ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਭਵਿੱਖ ਉੱਜਵਲ ਹੁੰਦਾ।
ਭਾਜਪਾ ਵਿਧਾਇਕ ਹਰਸ਼ ਸੰਘਵੀ ਨੇ ਅੱਗੇ ਟਵੀਟ ਕਰਦਿਆਂ ਲਿਖਿਆ ਹੈ ਕਿ ਦੂਜੇ ਪਾਸੇ ਗੁਜਰਾਤ ਸਰਕਾਰ 4000 ਰੁਪਏ ਮੁਹੱਈਆ ਕਰਾਉਣ ਦੇ ਲਈ ਵਚਨਬੱਧ ਹੈ ਕੋਰੋਨਾ ਦੀ ਲਹਿਰ ’ਚ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਬੱਚਿਆਂ ਨੂੰ ਭੋਜਨ, ਕਿੱਟ, ਸਿੱਖਿਅਕ ਜ਼ਰੂਰਤਾਂ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਨਾਲ 4000 ਪ੍ਰਤੀ ਮਹੀਨਾ ਦੇ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।