ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਸੜਕਾਂ ’ਤੇ ਉਤਰੀ ਆਪ

ਰਾਸ਼ਟਰਪਤੀ ਦੇ ਨਾਂਅ ਸੌਂਪਿਆ ਪੱਤਰ

  • ਡਿਗਰੀ ਲੈ ਕੇ ਸੜਕਾਂ ’ਤੇ ਘੁੰਮ ਰਿਹਾ ਹੈ ਅੱਜ ਦਾ ਨੌਜਵਾਨ

ਭਿਵਾਨੀ (ਸੱਚ ਕਹੂੰ ਨਿਊਜ਼) । ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ’ਤੇ ਆਪ ਮੱਧ ਜੋਨ ਉਪ ਪ੍ਰਧਾਨ ਬਿਜੇਂਦਰ ਅੱਤਰੀ ਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਤਾਲੂ ਦੀ ਅਗਵਾਈ ’ਚ ਆਪ ਵਰਕਰ ਲਘੂ ਸਕੱਤਰੇਤ ਦੇ ਬਾਹਰ ਇਕੱਠੇ ਹੋਏ ਤੇ ਜ਼ਿਲ੍ਹਾ ਕਮਿਸ਼ਨਰ ਦੇ ਰਾਹੀਂ ਰਾਸ਼ਟਰਪਤੀ ਦੇ ਨਾਂਅ ਮੰਗ ਸੌਂਪ ਕੇ ਵਧਦੀ ਬੇਰੁਜ਼ਗਾਰੀ ਤੇ ਮਹਿੰਗਾਈ ’ਤੇ ਰੋਕ ਲਾਉਣ ਦੀ ਮੰਗ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਜੀਤ ਤਾਲੂ ਨੇ ਕਿਹਾ ਕਿ ਅੱਜ ਦਾ ਨੌਜਵਾਨ ਡਿਗਰੀ ਲੈ ਕੇ ਸੜਕਾਂ ’ਤੇ ਘੁੰਮ ਰਿਹਾ ਹੈ ਉਸਦੇ ਕੋਲ ਰੋਜ਼ੀ-ਰੋਟੀ ਕਮਾਉਣ ਲਈ ਕੋਈ ਕੰਮ ਨਹੀਂ ਹੈ ਤੇ ਭਾਜਪਾ ਨੇ ਨੌਜਵਾਨਾਂ ਨੂੰ ਹੱਥ ’ਚ ਕਟੋਰਾ ਫੜਨ ਲਈ ਮਜ਼ਬੂਰ ਕਰ ਦਿੱਤਾ ਹੈ ਇਸ ਤਰ੍ਹਾਂ ਉਹ ਅਪਰਾਧ ਵੱਲ ਵਧ ਰਿਹਾ ਹੈ, ਨਤੀਜਾ ਅਪਰਾਧ ਦਾ ਗ੍ਰਾਫ਼ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਤੇ ਰੁਜ਼ਗਾਰ ਸਬੰਧੀ ਕਾਰਜ ਨਹੀਂ ਕੀਤੀਾ ਕੋਰੋਨਾ ਕਾਲ ’ਚ ਨਾ ਜਾਣੇ ਕਿੰਨੀਆਂ ਕੰਪਨੀਆਂ ਬੰਦ ਹੋ ਗਈਆਂ ਜਿਸ ਦੇ ਚੱਲਦਿਆਂ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।