ਆਈਲੈਟਸ ਸੈਂਟਰ ਗਰੇ-ਮੈਟਰਜ਼ ਦੇ ਮਾਲਕ ਨੇ ਖ਼ੁਦ ਨੂੰ ਗੋਲੀ ਮਾਰੀ, ਮੌਤ
ਰਾਜਿੰਦਰ ਸ਼ਰਮਾ/ਮਨੋਜ ਕੁਮਾਰ, ਬਰਨਾਲਾ। ਆਈਲੈਟਸ ਸੈਂਟਰ ਗਰੇ-ਮੈਟਰਜ਼ ਦੇ ਮਾਲਕ ਭਗਵੰਤ ਰਾਜ ਨੇ ਸਥਾਨਕ ਹੋਟਲ ਸੋਲੀਟੇਅਰ ਵਿਖੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਭਗਵੰਤ ਰਾਜ ਮੋਗਾ ਜ਼ਿਲ੍ਹੇ ਦੇ ਰਾਊਕੇ ਪਿੰਡ ਦਾ ਰਹਿਣ ਵਾਲਾ ਸੀ, ਉਸ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਕੈਨੇਡਾ ਵਿੱਚ ਹੈ। ਉਹ ਬਰਨਾਲਾ ਬੱਸ ਸਟੈਂਡ ਦੇ ਪਿੱਛੇ ਆਈਲੈਟਸ ਸੈਂਟਰ ਮਾਰਕੀਟ ਵਿੱਚ ਗਰੇ-ਮੈਟਰਜ਼ ਦੇ ਨਾਂਅ ਹੇਠ ਆਈਲੈਟਸ ਸੰਸਥਾ ਚਲਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਭਗਵੰਤ ਰਾਜ ਵੱਲੋਂ ਕੀਤੀ ਖੁਦਕੁਸ਼ੀ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।