ਬਲਾਕ ਹਰਦਾਸਪੁਰ ਦੇ ਸੇਵਾਦਾਰਾਂ ਨੇ ਕੀਤਾ ਲੋੜਵੰਦਾਂ ਲਈ ਖੂਨਦਾਨ

ਇੱਕ ਲੋੜਵੰਦ ਭੈਣ ਦੀ ਮਾਲੀ ਮੱਦਦ ਕਰਕੇ ਕੀਤੀ ਸਹਾਇਤਾ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਬਲਾਕ ਹਰਦਾਸਪੁਰ ਦੇ ਦੋ ਸੇਵਾਦਾਰਾਂ ਵੱਲੋਂ ਲੋੜਵੰਦ ਮਰੀਜ਼ਾਂ ਲਈ ਇੱਕ-ਇੱਕ ਯੂਨਿਟ ਖੂਨਦਾਨ ਦੇ ਕੇ ਉਨ੍ਹਾਂ ਦੇ ਇਲਾਜ਼ ’ਚ ਮੱਦਦ ਕੀਤੀ ਗਈ। ਜਾਣਕਾਰੀ ਅਨੁਸਾਰ ਨਸਨੀਰ ਕੌਰ ਜੋ ਕਿ ਨਾਭਾ ਤੋਂ ਸੀ ਅਤੇ ਉਸ ਦੀ ਡਲਿਵਰੀ ਹੋਣੀ ਸੀ, ਖੂਨ ਦੀ ਘਾਟ ਕਾਰਨ ਡਾਕਟਰਾਂ ਵੱਲੋਂ ਖੂਨ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਹੀ ਦੂਜਾ ਮਰੀਜ਼ ਹਰਿਆਣਾ ਤੋਂ ਗੁਰਦਿਆਲ ਸਿੰਘ ਜਿਸ ਦਾ ਆਪ੍ਰੇਸਨ ਹੋਣਾ ਸੀ, ਨੂੰ ਖੂਨ ਦੀ ਜ਼ਰੁੂਰਤ ਸੀ। ਇਨ੍ਹਾਂ ਦੋਵੇਂ ਮਰੀਜ਼ਾਂ ਨੂੰ ਬਲਾਕ ਹਰਦਾਸਪੁਰ ਦੇ ਸੇਵਾਦਾਰਾਂ ਦਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਵੱਲੋਂ ਹਸਪਤਾਲ ਪੁੱਜ ਕੇ ਇੱਕ-ਇੱਕ ਯੂਨਿਟ ਖੂਨਦਾਨ ਦਿੱਤਾ ਗਿਆ।

ਭੰਗੀਦਾਸ ਗੁਰਤੇਜ ਸਿੰਘ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਪਿੰਡ ਸਿੱਧੂਵਾਲ ਦੀ ਅਤਿ ਗਰੀਬ ਭੈਣ, ਜਿਸਦੀ ਡਲਵਿਰੀ ਹੋਣੀ ਸੀ, ਨੂੰ ਬਲਾਕ ਦੀ ਸਾਧ-ਸੰਗਤ ਵੱਲੋਂ 3300 ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ। ਇਸ ਮੌਕੇ ਤਲਵਿੰਦਰ ਕੁਮਾਰ ਇੰਸਾਂ, ਬਹਾਦਰ ਸਿੰਘ, ਲਛਮਣ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ , ਦੇਸਰਾਜ ਸਿੰਘ, ਜਾਗਰ ਲੰਗ, ਮਲਕੀਤ ਸਿੰਘ ਲੰਗ, ਬਿੰਦਰ ਸਰਮਾ ਆਦਿ ਸੇਵਾਦਾਰ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।