31 ਤੋਂ ਵੱਧ ’ਚ ਜਾਨਲੇਵਾ ਲੈਂਬਡਾ ਦੀ ਦਸਤਕ
- ਉੱਤਰ ਪ੍ਰਦੇਸ਼ ’ਚ ਵੀ ਇਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ
ਨਵੀਂ ਦਿੱਲੀ। ਜਾਨਲੇਵਾ ਡੇਲਟਾ ਵੈਰੀਅੰਟ ਹੁਣ ਤੱਕ ਦੁਨੀਆ ਦੇ 100 ਦੇਸ਼ਾਂ ’ਚ ਦਸਤਕ ਦੇ ਚੁੱਕਿਆ ਹੈ ਅਮਰੀਕਾ ਸਮੇਤ ਯੂਰਪ ਅਫ਼ਰੀਕਾ ਤੇ ਏਸ਼ੀਆ ਦੇ ਕਈ ਦੇਸ਼ਾਂ ’ਚ ਇਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਉੱਤਰ ਪ੍ਰਦੇਸ਼ ’ਚ ਵੀ ਇਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ ਇਸ ਦੌਰਾਨ ਰਾਇਟਰ ਨੇ ਰੂਸੀ ਏਜੰਸੀ ਤਾਸ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਉਨ੍ਹਾਂ ਦੀ ਬਣਾਈ ਕੋਵਿਵੈਕ ਵੈਕਸੀਨ ਡੇਲਟਾ ਵੈਰੀਅੰਟ ’ਤੇ ਜ਼ਬਰਦਸਤ ਰੂਪ ਨਾਲ ਪ੍ਰਭਾਵਸ਼ਾਲੀ ਦਿਖਾਈ ਦਿੱਤੀ ਹੈ।
ਏਐਨਆਈ ਦੇ ਅਨੁਸਾਰ ਕੋਵਿਡ-19 ਦਾ ਨਵਾਂ ਵੈਰੀਅੰਟ ਲੈਂਬਡਾ ਜੋ ਕਿ ਡੇਲਟਾ ਤੋਂ ਵੀ ਖਤਰਨਾਕ ਦੱਸਿਆ ਜਾ ਰਿਹਾ ਹੈ ਹੁਣ ਤੱਕ ਦੁਨੀਆ ਦੇ 31 ਤੋਂ ਵੱਧ ਦੇਸ਼ਾਂ ’ਚ ਦਸਤਕ ਦੇ ਚੁੱਕਿਆ ਹੈੈ ਯੂਰਪੀਅਨ ਯੂਨੀਅਨ ਦੇ ਕਮਿਸ਼ਨਰ ਨੇ ਡੇਲਟਾ ਵੈਰੀਅੰਟ ਦੀ ਵਜ੍ਹਾ ਨਾਲ ਪਾਬੰਦੀਆਂ ਹੋਰ ਵਧੇਰੇ ਵਧਾਉਣ ਦੀ ਸ਼ੰਕਾ ਨੂੰ ਦਰਕਿਨਾਰ ਕਰ ਦਿੱਤਾ ਹੈ ਈਊ ਦੀ ਵੱਲੋਂ ਕਿਹਾ ਗਿਆ ਹੈ ਕਿ ਫਿਲਹਾਲ ਇਸ ਦੀ ਕੋਈ ਜ਼ਰੂਰਤ ਦਿਖਾਈ ਨਹੀਂ ਦਿੰਦੀ ਹੈ ਅਮਰੀਕਾ ਦੇ ਸੈਂਟਰ ਫ਼ਾਰ ਡਿਜੀਜ ਕੰਟਰੋਲ ਦਾ ਕਹਿਣਾ ਹੈ ਕਿ ਦੇਸ਼ ’ਚ ਡੇਲਟਾ ਵੈਰੀਅੰਟ ਦਾ ਕਾਫ਼ੀ ਪ੍ਰਭਾਵ ਦੇਖਿਆ ਜਾ ਰਿਹਾ ਹੈ ਅਮਰੀਕਾ ’ਚ ਆਉਣ ਵਾਲੇ ਕਰੀਬ 52 ਫੀਸਦੀ ਮਾਮਲਿਆਂ ਦੀ ਵਜ੍ਹਾ ਡੇਲਟਾ ਵੈਰੀਅੰਟ ਹੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇੱਥੇ ਆਉਣ ਵਾਲੇ ਕੁਝ ਨਵੇਂ ਮਾਮਲਿਆਂ ’ਚ ਡੇਲਟਾ ਤੋਂ ਇਲਾਵਾ ਏਲਫਾ ਜਿਸ ਦਾ ਪਹਿਲਾ ਮਾਮਲਾ ਬ੍ਰਿਟੇਨ ’ਚ ਸਾਹਮਣੇ ਆਇਆ ਸੀ, ਦੇਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।