ਦੁਨੀਆ ਭਰ ਦੇ ਦੇਸ਼ ਕਰ ਸਕਣਗੇ ਕੋਵਿਨ ਪਲੇਟਫਾਰਮ ਦੀ ਵਰਤੋਂ : ਮੋਦੀ

ਦੁਨੀਆ ਭਰ ਦੇ ਦੇਸ਼ ਕਰ ਸਕਣਗੇ ਕੋਵਿਨ ਪਲੇਟਫਾਰਮ ਦੀ ਵਰਤੋਂ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ ਟੀਕਾਕਰਨ ਲਈ ਤਿਆਰ ਕੀਤੇ ਗਏ ਕੋਵਿਨ ਪਲੇਟਫਾਰਮ ਨੂੰ ਓਪਨ ਸੋਰਸ ਬਣਾਇਆ ਜਾ ਰਿਹਾ ਹੈ ਜਿਸ ਨਾਲ ਦੁਨੀਆ ਭਰ ਨੂੰ ਇਸ ਦਾ ਲਾਭ ਮਿਲ ਸਕੇ ਮੋਦੀ ਨੇ ਸੋਮਵਾਰ ਨੂੰ ਕੋਵਿਨ ਵਿਸ਼ਵ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਪੂਰੇ ਵਿਸ਼ਵ ਨੂੰ ਹਮੇਸ਼ਾ ਇੱਕ ਪਰਿਵਾਰ ਵਾਂਗ ਮੰਨਿਆ ਹੈ ਇਸ ਮਹਾਂਮਾਰੀ ਨੇ ਵੀ ਬਹੁਤ ਲੋਕਾਂ ਨੂੰ ਇਸ ਦਾ ਅਹਿਸਾਸ ਵੀ ਕਰਵਾਇਆ ਹੈ।

ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ’ਚ ਰੱਖਦਿਆਂ ਹੁਣ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੋਵਿਡ ਟੀਕਾਕਰਨ ਦੇ ਪਲੇਟ ਫਾਰਮ ਨੂੰ ਓਪਨ ਸੋਰਸ ਬਣਾਇਆ ਜਾਣਾ ਚਾਹੀਦਾ ਹੈ। ਜਿਸ ਨਾਲ ਦੁਨੀਆ ਦਾ ਕੋਈ ਵੀ ਦੇਸ਼ ਇਸ ਤੋਂ ਲਾਭ ਲੈ ਸਕੇ ਉਨ੍ਹਾਂ ਕਿਹਾ ਕਿ ਇਸ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਦੁਨੀਆ ਦਾ ਕੋਈ ਵੀ ਦੇਸ਼ ਇਸ ਤੋਂ ਲਾਭ ਲੈ ਸਕੇ ਉਨ੍ਹਾਂ ਕਿਹਾ ਕਿ ਇਸ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਦੁਨੀਆ ਇਸ ਤਕਨੀਕੀ ਦਾ ਫਾਇਦਾ ਉਠਾ ਸਕੇਗੀ।

Corona Vaccination Indiaਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸ਼ੁਰੂ ’ਚ ਮਹਾਂਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਕਿਹਾ ਕਿ ਪਿਛਲੇ ਸੌ ਸਾਲਾਂ ’ਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਮਹਾਂਮਾਰੀ ਦਾ ਦੁਨੀਆ ਨੇ ਸਾਹਮਣਾ ਨਹੀਂ ਕੀਤਾ ਤਜ਼ਰਬਿਆਂ ਤੋਂ ਇਹ ਸਿੱਧ ਹੋ ਗਿਆ ਹੈ ਕਿ ਭਾਵੇਂ ਕੋਈ ਕਿੰਨਾ ਵੀ ਸ਼ਕਤੀਸ਼ਾਲੀ ਦੇਸ਼ ਹੋਵੇ ਉਹ ਇਕੱਲਾ ਇਸ ਚੁਣੌਤੀ ਨਾਲ ਨਹੀਂ ਨਜਿੱਠ ਸਕਦਾ ਇਸ ਮਹਾਂਮਾਰੀ ਦੇ ਸ਼ੁਰੂ ਤੋਂ ਹੀ ਭਾਰਤ ਨੇ ਆਪਣਾ ਸਾਰਾ ਤਜ਼ਰਬਾ, ਮਾਹਰਤਾ ਤੇ ਸਾਧਨ ਵਿਸ਼ਵ ਭਾਈਚਾਰੇ ਦੇ ਨਾਲ ਸਾਂਝਾ ਕਰਨ ਦੀ ਵਚਨੱਬਧਤਾ ਪ੍ਰਗਟ ਕੀਤੀ ਸੀ ਉਨ੍ਹਾਂ ਕਿਹਾ ਕਿ ਤਮਾਮ ਹੱਦਾਂ ਦੇ ਬਾਵਜ਼ੂਦ ਭਾਰਤ ਨੇ ਕੋਵਿਡ-19 ਖਿਲਾਫ਼ ਅਭਿਆਨ ’ਚ ਤਕਨੀਕੀ ਤੇ ਹੋਰ ਚੀਜ਼ਾਂ ਸਭ ਨਾਲ ਹਰ ਸੰਭਵ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸੋਫਟਵੇਅਰ ਦੇ ਮਾਮਲੇ ’ਚ ਕਿਸੇ ਤਰ੍ਹਾਂ ਦੀ ਹੱਦ ਨਹੀਂ ਹੈ ਇਸ ਲਈ ਅਸੀਂ ਕੋਵਿਡ ਦਾ ਪਤਾ ਲਾਉਣ ਤੇ ਪੀੜਤ ਵਿਅਕਤੀਆਂ ਦੇ ਸੰਪਰਕਾਂ ਦਾ ਪਤਾ ਲਾਉਣ ਨਾਲ ਸਬੰਧਿਤ ਐਪ ਨੂੰ ਜਿੱਥੋਂ ਤੱਕ ਸੰਭਵ ਹੋਇਆ ਓਪਨ ਸੋਰਸ ਬਣਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।