ਫਿਲੀਪੀਨਜ਼ ਦੇ ਜਹਾਜ਼ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਪਹੁੰਚੀ 50 ਤੱਕ
ਮਨੀਲਾ (ਏਜੰਸੀ)। ਫਿਲੀਪੀਨਜ਼ ਵਿਚ ਇਕ ਫੌਜੀ ਜਹਾਜ਼ ਦੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ ਅਤੇ 49 ਹੋਰ ਜ਼ਖਮੀ ਹਨ। ਏਬੀਐਸ ਸੀਬੀਐਨ ਨੇ ਇਹ ਜਾਣਕਾਰੀ ਆਪਣੀ ਰਿਪੋਰਟ ਵਿੱਚ ਫਿਲਪੀਨਜ਼ ਦੇ ਆਰਮਡ ਫੋਰਸਿਜ਼ ਦੇ ਬੁਲਾਰੇ ਦੇ ਹਵਾਲੇ ਨਾਲ ਦਿੱਤੀ ਹੈ। ਮੇਜਰ ਜਨਰਲ ਐਡਗਾਰਡ ਅਰੇਵਾਲੋ ਨੇ ਸੋਮਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੇ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਾ ਕੇ 50 ਕਰ ਦਿੱਤੀ ਗਈ, ਬਾਕੀ ਪੰਜ ਲਾਪਤਾ ਸੈਨਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
ਮਰਨ ਵਾਲਿਆਂ ਵਿਚ 47 ਜਵਾਨ ਅਤੇ ਤਿੰਨ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਹਾਦਸੇ ਵਿੱਚ 49 ਜਵਾਨ ਅਤੇ ਚਾਰ ਨਾਗਰਿਕ ਵੀ ਜ਼ਖਮੀ ਹੋਏ ਹਨ। ਪਹਿਲਾਂ ਦੱਸਿਆ ਗਿਆ ਸੀ ਕਿ ਇਸ ਹਾਦਸੇ ਵਿੱਚ 45 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ 42 ਹੋਰ ਬਚ ਗਏ ਹਨ। ਫਿਲਪੀਨਜ਼ ਆਰਮੀ ਦੇ ਸੀ 130 ਹਰਕੂਲਸ ਜਹਾਜ਼ ਵਿਚ 80 ਤੋਂ ਜ਼ਿਆਦਾ ਲੋਕ ਸਵਾਰ ਸਨ। ਜਹਾਜ਼ ਐਤਵਾਰ ਨੂੰ ਰਨਵੇ ਤੇ ਲੈਂਡਿੰਗ ਕਰਦੇ ਸਮੇਂ ਕ੍ਰੈਸ਼ ਹੋ ਗਿਆ।
ਫਿਲੀਪੀਨਜ਼ ਵਿਚ ਜਹਾਜ਼ ਦਾ ਹਾਦਸਾ ਕਿਵੇਂ ਹੋਇਆ, ਫੌਜ ਦੀ ਜ਼ੁਬਾਨੀ
ਸੈਨਾ ਨੇ ਇਕ ਬਿਆਨ ਵਿਚ ਕਿਹਾ, “ਗਵਾਹਾਂ ਨੇ ਦੱਸਿਆ ਕਿ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਕਈ ਸੈਨਿਕ ਜਹਾਜ਼ ਵਿਚੋਂ ਛਾਲ ਮਾਰਦੇ ਦੇਖੇ ਗਏ, ਜਿਸ ਨਾਲ ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਹੋਏ ਧਮਾਕੇ ਦੀ ਮਾਰ ਤੋਂ ਬਚਾਅ ਹੋ ਗਿਆ। ਸੈਨਾ ਦੁਆਰਾ ਜਾਰੀ ਕੀਤੀਆਂ ਸ਼ੁਰੂਆਤੀ ਫੋਟੋਆਂ ਕਾਰਗੋ ਜਹਾਜ਼ ਦੇ ਪਿਛਲੇ ਹਿੱਸੇ ਨੂੰ ਦਰਸ਼ਾਉਂਦੀਆਂ ਹਨ। ਜਹਾਜ਼ ਦੇ ਹੋਰ ਹਿੱਸੇ ਜਾਂ ਤਾਂ ਟੁਕੜੇ ਹੋ ਗਏ ਜਾਂ ਆਸ ਪਾਸ ਖਿੰਡੇ ਹੋਏ ਸਨ। ਹਾਦਸੇ ਵਾਲੀ ਜਗ੍ਹਾ ਤੋਂ ਧੂੰਆਂ ਉੱਠਦਾ ਦੇਖਿਆ ਗਿਆ ਸੀ ਅਤੇ ਬਚਾਅ ਕਰਮਚਾਰੀ ਸਟਰੈਚਰਾਂ ਨਾਲ ਉਥੇ ਆਉਂਦੇ ਜਾਂਦੇ ਵੇਖੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।