‘ਘੱਗਰ ਦੇ ਪਾਣੀ ਦਾ ਸਮੁੱਚਾ ਪ੍ਰਬੰਧ ਕਰੋ’ : ਬਿਜਲੀ ਮੰਤਰੀ ਰਣਜੀਤ ਸਿੰਘ 

ਕਿਹਾ, ਚੈਨਲਾਂ ਦੀ ਸਫ਼ਾਈ ਲਈ ਵਾਧੂ ਮਸ਼ੀਨਾਂ ਲਾਈਆਂ ਜਾਣ ਤਾਂ ਕਿ ਇਹ ਕਾਰਜ ਸਮੇਂ ’ਤੇ ਪੂਰਾ ਕੀਤਾ ਜਾ ਸਕੇ

ਸੱਚ ਕਹੂੰ ਨਿਊਜ, ਸਰਸਾ। ਹਰਿਆਣਾ ਦੇ ਬਿਜਲੀ, ਜੇਲ੍ਹ ਅਤੇ ਅਕਸ਼ੇ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਘੱਗਰ ਨਦੀ ਦੇ ਪਾਣੀ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇ, ਤਾਂ ਕਿ ਇਸ ਦੇ ਪਾਣੀ ਦਾ ਲਾਭ ਖੇਤਰ ਦੇ ਖੇਤਾਂ ’ਚ ਜਿਆਦਾ ਤੋਂ ਜਿਆਦਾ ਮਿਲ ਸਕੇ ਇਸ ਦੇ ਨਾਲ ਨਦੀ ਦੇ Çਲੰਕ ਚੈਨਲਾਂ ਦੀ ਸਫ਼ਾਈ ਕਰਵਾਉਣਾ ਵੀ ਯਕੀਨੀ ਕਰਨ, ਜਿਸ ਨਾਲ ਚੈਨਲਾਂ ’ਚ ਪਾਣੀ ਵਹਾਅ ਦੀ ਸਮਰੱਥਾ ਵਧ ਸਕੇ ਬਿਜਲੀ ਮੰਤਰੀ ਘੱਗਰ ਨਦੀ ਅਤੇ ਚੈਨਲਾਂ ’ਤੇ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਵਿਵਸਥਾਵਾਂ ਦਾ ਨਿਰੀਖਣ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਸਨ ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਮੇਂ ਸਮੇਂ ’ਤੇ ਬੰਨ੍ਹਾਂ ਦਾ ਨਿਰੀਖਣ ਕਰਨ ਅਤੇ ਕਿਤੇ ਵੀ ਵੀ ਜੇਕਰ ਮੁਰੰਮਤ ਦੀ ਜ਼ਰੂਰਤ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ।

ਉਨ੍ਹਾਂ ਨੇ ਰੱਤਾਖੇੇਡਾ ਖਰੀਫ਼ ਚੈਨਲ ਅਤੇ ਘੱਗਰ-ਬਣੀ-ਸਹਿਦੇਵਾ-ਮਮੜਖੇੜਾ ਖਰੀਫ ਚੈਨਲ ਦਾ ਨਿਰੀਖਣ ਕੀਤਾ ਬਿਜਲੀ ਮੰਤਰੀ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਘੱਗਰ ਨਦੀ ਦੇ ਪਾਣੀ ਦਾ ਸਮੁੱਚਾ ਪ੍ਰਬੰਧ ਕਰਨ ਲਈ ਸਮਾਂ ਰਹਿੰਦੇ Çਲੰਕ ਚੈਨਲਾਂ ਦੀ ਸਫ਼ਾਈ ਕਰਵਾਉਣਾ ਯਕੀਨੀ ਕਰਨ ਇਸ ਲਈ ਵਾਧੂ ਮਸ਼ੀਨਾਂ ਲਾਈਆਂ ਜਾਣ ਤਾਂ ਕਿ ਇਹ ਕਾਰਜ ਸਮੇਂ ’ਤੇ ਪੂਰਾ ਕੀਤਾ ਜਾ ਸਕੇ ਇਸ ਕੰਮ ’ਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ ਚੈਨਲਾਂ ਦੀ ਸਫ਼ਾਈ ਵਿਵਸਥਾ ਜਿੰਨੀ ਜਿਆਦਾ ਮਜ਼ਬੂਤ ਹੋਵੇਗੀ ਓਨੀ ਹੀ ਜਿਆਦਾ ਸਮਰੱਥਾ ਨਾਲ ਇਨ੍ਹਾਂ ਚੈਨਲਾਂ ’ਚ ਪਾਣੀ ਵਹਾਅ ਵਧੇਗਾ ਇਸ ਦੌਰਾਨ ਸਿਚਾਈ ਵਿਭਾਗ ਦੇ ਅਧਿਕਾਰੀ ਉਨ੍ਹਾਂ ਨਾਲ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।