ਸਰਹੱਦ ’ਤੇ ਭਾਰਤ ਨੇ ਵੀ ਫੌਜੀਆਂ ਕੀਤੀ ਤਾਇਨਾਤੀ
ਨਵੀਂ ਦਿੱਲੀ। ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐਲਏਸੀ) ਸਬੰਧੀ ਜਾਰੀ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਤੇ ਚੀਨ ਦਰਮਿਆਨ ਕਈ ਪੱਧਰਾਂ ’ਤੇ ਗੱਲਬਾਤ ਜਾਰੀ ਹੈ ਪਰ ਦੂਜੇ ਪਾਸੇ ਖਬਰ ਹੈ ਕਿ ਬੀਜਿੰਗ ਨੇ ਸਰਹੱਦ ’ਤੇ ਫੌਜੀਆਂ ਦੀ ਗਿਣਤੀ ’ਚ ਕਾਫ਼ੀ ਵਾਧਾ ਕੀਤਾ ਹੈ ਚੀਨ ਦੀ ਇਸ ਕਾਰਵਾਈ ਦੀ ਗੰਭੀਰਤਾ ਨੂੰ ਵੇਖਦਿਆਂ ਭਾਰਤ ਨੇ ਵੀ 50 ਹਜ਼ਾਰ ਜਵਾਨਾਂ ਨੂੰ ਬਾਰਡਰ ’ਤੇ ਤਾਇਨਾਤ ਕਰ ਦਿੱਤਾ ਹੈ।
ਐਲਏਸੀ ’ਤੇ ਭਾਰਤ ਤੇ ਚੀਨ ਦੋਵਾਂ ਪਾਸਿਓਂ ਫੌਜੀਆਂ ਦੀ ਇੰਨੀ ਵੱਡੀ ਤਾਇਨਾਤੀ ਨੂੰ ਵੱਡੇ ਫੌਜੀ ਸੰਕਟ ਵਜੋਂ ਵੇਖਿਆ ਜਾ ਰਿਹਾ ਹੈ ਵਾਲ ਸਟ੍ਰੀਟ ਜਰਨਲ ’ਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, ਪਿਛਲੇ ਸਾਲ ਗਲਵਾਨ ’ਚ ਹੋਈ ਹਿੰਸਾ ਝੜਪ ਤੋਂ ਬਾਅਦ ਚੀਨ ਨੇ ਉੱਥੇ ਜਿੰਨੇ ਫੌਜੀਆਂ ਦੀ ਤਾਇਨਾਤੀ ਕੀਤੀ ਸੀ, ਇਸ ਵਾਰ ਉਸਦੇ ਮੁਕਾਬਲੇ ਸਰਹੱਦ ’ਤੇ 15 ਹਜ਼ਾਰ ਤੋਂ ਵੱਧ ਫੌਜੀਆਂ ਨੂੰ ਭੇਜਿਆ ਗਿਆ ਹੈ ਖਬਰ ਹੈ ਖੂਫ਼ੀਆ ਤੇ ਫੌਜੀ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀਐਲਏ) ਨੇ ਭਾਰਤ ਤੋਂ ਜਾਰੀ ਗੱਲਬਾਤ ਦਰਮਿਆਨ ਪੂਰਬੀ ਲੱਦਾਖ ’ਚ ਤਣਾਅ ਵਾਲੇ ਇਲਾਕੇ ਦੇ ਆਸ-ਪਾਸ ਫੌਜੀਆਂ ਦੀ ਗਿਣਤੀ ਨੂੰ ਵਧਾ ਕੇ 50,000 ਤੋਂ ਵੱਧ ਕਰ ਦਿੱਤਾ ਹੈ ਜੋ ਯਕੀਨੀ ਹੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਨਾਲ ਹੀ ਸਰਹੱਦ ਵਿਵਾਦ ਨੂੰ ਸੁਲਝਾਉਣ ਸਬੰਧੀ ਚੀਨ ਦੇ ਮਨਸੂਬੇ ’ਤੇ ਵੀ ਇਹ ਤਾਇਨਾਤੀ ਸਵਾਲ ਖੜੇ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।