ਬੇਸਹਾਰਾ ਨੂੰ ਸਹਾਰਾ
ਇੱਕ ਵਾਰ ਕ੍ਰਾਂਤੀਕਾਰੀ ਯਤਿੰਦਰਨਾਥ ਗਰਮੀ ਦੇ ਦਿਨਾਂ ’ਚ ਦੁਪਹਿਰੇ ਕਲਕੱਤਾ ਦੀ ਇੱਕ ਸੜਕ ’ਤੇ ਤੁਰੇ ਜਾ ਰਹੇ ਸਨ ਰਾਹ ’ਚ ਇੱਕ ਥਾਂ ’ਤੇ ਉਸ ਨੇ ਸੜਕ ’ਤੇ ’ਕੱਠੀ ਭੀੜ ਨੂੰ ਵੇਖਿਆ ਉਹ ਭੀੜ ਚੀਰਦਾ ਹੋਇਆ ਅੰਦਰ ਗਿਆ ਤਾਂ ਵੇਖਿਆ ਕਿ ਇੱਕ ਬਜ਼ੁਰਗ ਔਰਤ ਗਰਮੀ ਨਾਲ ਪਰੇਸ਼ਾਨ, ਭਾਰ ਚੁੱਕਣ ’ਚ ਅਸਮਰੱਥ ਹੋ ਕੇ ਹੇਠਾਂ ਡਿੱਗ ਪਈ ਹੈ ਹਮਦਰਦੀ ਪ੍ਰਗਟਾਉਣ ਵਾਲਿਆਂ ਦੀ ਕਮੀ ਨਹੀਂ ਸੀ, ਪਰ ਅਸਲ ’ਚ ਮੱਦਦ ਲਈ ਕੋਈ ਤਿਆਰ ਨਹੀਂ ਸੀ
ਯਤਿੰਦਰਨਾਥ ਨੇ ਉਸ ਬਜ਼ੁਰਗ ਨੂੰ ਸਹਾਰਾ ਦਿੱਤਾ ਤੇ ਉਸ ਦਾ ਭਾਰ ਖੁਦ ਚੁੱਕ ਕੇ ਬੋਲਿਆ, ‘‘ਚੱਲੋ ਮਾਂ, ਘਰ ਚੱਲੋ’’ ਘਰ ਪਹੁੰਚ ਕੇ ਉਸ ਨੇ ਪੁੱਛਿਆ, ‘‘ਕੀ ਤੁਹਾਡਾ ਹੋਰ ਕੋਈ ਨਹੀਂ ਹੈ?’’ ਬਜ਼ੁਰਗ ਰੋ ਪਈ, ‘‘ਇੱਕ ਹੀ ਬੇਟਾ ਸੀ, ਉਹ ਮਹਾਂਮਾਰੀ ਦੀ ਭੇਂਟ ਚੜ੍ਹ ਗਿਆ ਹੁਣ ਭਾਰ ਢੋਹ ਕੇ ਹੀ ਪੇਟ ਦੀ ਭੁੱਖ ਮਿਟਾਉਂਦੀ ਹਾਂ’’
ਯਤਿੰਦਰਨਾਥ ਦਾ ਦਿਲ ਬੇਚੈਨ ਹੋ ਗਿਆ ਭਾਵੁਕ ਹੋ ਕੇ ਉਹ ਬੋਲੇ, ‘‘ਮਾਂ, ਤੁਹਾਡਾ ਪੁੱਤਰ ਅਜੇ ਜਿਉਂਦਾ ਹੈ, ਮੈਂ ਹਾਂ ਤੁਹਾਡਾ ਬੇਟਾ’’ ਇਹ ਕਹਿ ਕੇ ਉਸ ਨੇ ਉਸ ਔਰਤ ਦੇ ਪੈਰ ਛੂਹੇ ਅਤੇ ਰੁਪਏ ਦਿੰਦੇ ਹੋਏ ਬੋਲਿਆ, ‘‘ਮਾਂ! ਹੁਣ ਤੈਨੂੰ ਕੋਈ ਦੁੱਖ ਨਹੀਂ ਹੋਵੇਗਾ, ਤੈਨੂੰ ਭਾਰ ਨਹੀਂ ਢੋਹਣਾ ਪਵੇਗਾ’’ ਜਦੋਂ ਤੱਕ ਉਹ ਬਜ਼ੁਰਗ ਜਿਉਂਦੀ ਰਹੀ ਯਤਿੰਦਰ ਉਸ ਦੀ ਕਰਦਾ ਰਿਹਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।