ਪੱਛਮ ਬੰਗਾਲ ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦੇ ਹੀ ਹੰਗਾਮਾ,  ਪੂਰਾ ਪੜ੍ਹੇ ਬਿਨਾ ਚਾਰ ਮਿੰਟਾਂ ’ਚ ਹੀ ਰਾਜਪਾਲ ਨੇ ਬਜਟ ਭਾਸ਼ਣ ਨੂੰ ਕੀਤਾ ਸਮਾਪਤ

ਪੂਰਾ ਪੜ੍ਹੇ ਬਿਨਾ ਚਾਰ ਮਿੰਟਾਂ ’ਚ ਹੀ ਰਾਜਪਾਲ ਨੇ ਬਜਟ ਭਾਸ਼ਣ ਨੂੰ ਕੀਤਾ ਸਮਾਪਤ

 ਕੱਲਕੱਤਾ (ਏਜੰਸੀ)। ਬੰਗਾਲ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਪਹਿਲਾਂ ਤੋਂ ਅਨੁਮਾਨ ਮੁਤਾਬਕ ਭਾਰੀ ਹੰਗਾਮੇ ਨਾਲ ਸ਼ੁਰੂ ਹੋਇਆ ਹੰਗਾਮੇ ਕਾਰਨ ਰਾਜਪਾਲ ਜਗਦੀਪ ਧਨਖੜ ਆਪਣਾ ਬਜਟ ਭਾਸ਼ਣ ਪੂਰਾ ਪੜ੍ਹ ਵੀ ਨਹੀਂ ਸਕੇ ਅਤੇ ਚਾਰ ਮਿੰਟਾਂ ’ਚ ਇਸ ਨੂੰ ਸਮਾਪਤ ਕਰਕੇ ਵਿਧਾਨ ਸਭਾ ਭਵਨ ’ਚੋਂ ਬਾਹਰ ਚਲੇ ਗਏ ।

ਰਾਜਪਾਲ ਨੇ ਦੁਪਹਿਰ ਠੀਕ ਦੋ ਵਜੇ ਜਿਵੇਂ ਹੀ ਆਪਣਾ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ, ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਦੇ ਆਸਣ ਸਾਹਮਣੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਦੁਆਰਾ ਰਾਜਪਾਲ ਦੇ ਵਿਰੋਧ ਦੀ ਸ਼ੰਕਾ ਨੂੰ ਵੇਖਦਿਆਂ ਪਹਿਲਾਂ ਤੋਂ ਹੀ ਇਸ ਦਾ ਅਨੁਮਾਨ ਸੀ ਇਸ ਕਾਰਨ ਭਾਜਪਾ ਵਿਧਾਇਕਾਂ ਨੇ ਪਹਿਲਾਂ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਪੂਰਾ ਪੜ੍ਹੇ ਬਿਨਾ ਰਾਜਪਾਲ ਨੇ ਚਾਰ ਮਿੰਟਾਂ ’ਚ ਹੀ ਆਪਣਾ ਬਜਟ ਭਾਸ਼ਣ ਸਮਾਪਤ ਕਰ ਦਿੱਤਾ ਦਰਅਸਲ ਧਨਖੜ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਜੋ ਸਰਕਾਰ ਨੇ ਲਿਖ ਕੇ ਭੇਜਿਆ ਹੈ, ਉਹ ਸਦਨ ’ਚ ਉਹ ਹੂ-ਬੂ-ਹੂ ਨਹੀਂ ਬੋਲਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।