ਰਾਹੁਲ ਨੇ ਪੈਟਰੋਲ-ਡੀਜ਼ਲ ਦੇ ਰਿਕਾਰਡ ਕੀਮਤਾਂ ਸਬੰਧੀ ਸਰਕਾਰ ’ਤੇ ਕੱਸਿਆ ਵਿਅੰਗ

ਕਿਹਾ,  ਟੈਕਸ ਲਾ ਕੇ ਮੋਦੀ ਸਰਕਾਰ ਨੇ ਲੱਖਾਂ ਕਰੋੜਾਂ ਰੁਪਏ ਕਮਾਏ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਇਤਿਹਾਸਕ ਵਾਧੇ ਸਬੰਧੀ ਸਰਕਾਰ ’ਤੇ ਵਿਅੰਗ ਕੱਸਦਿਆਂ ਅੱਜ ਕਿਹਾ ਕਿ ਜਨਤਕ ਟਰਾਂਸਪੋਰਟ ਲਈ ਜੋ ਮੁਸ਼ਕਲਾਂ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਹਨ ਉਸ ਦੀ ਅਸਲੀ ਵਜ੍ਹਾ ਕੋਰੋਨਾ ਮਹਾਂਮਾਰੀ ਨਹੀਂ ਸਗੋਂ ਈਧਣ ਦੀਆਂ ਕੀਮਤਾਂ ’ਚ ਕੀਤਾ ਗਿਆ ਭਰਪੂਰ ਵਾਧਾ ਹੈ ਗਾਂਧੀ ਨੇ ਟਵੀਟ ਕੀਤਾ, ਪਬਲਿਕ ਟਰਾਂਸਪੋਰਟ ਲਈ ਲੰਮੀ ਅਸੁਵਿਧਾਜਨਕ ਲਾਈਨਾਂ ਦੀ ਜਗ੍ਹਾ ਸਿਰਫ਼ ਕੋਵਿਡ ਪਾਬੰਦੀ ਨਹੀਂ ਹੈ ਅਸਲੀ ਵਜ੍ਹਾ ਜਾਣਨ ਲਈ ਆਪਣੇ ਸ਼ਹਿਰ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੇਖੋ ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਲੰਮੇ ਸਮੇਂ ਤੋਂ ਪੈਟਰੋਲ ਦੀਆਂ ਕੀਮਤਾਂ ਸਬੰਧੀ ਸਰਕਾਰ ਨੂੰ ਕਟਹਿਰੇ ’ਚ ਖੜਾ ਕਰ ਰਹੇ ਹਨ ਤੇ ਦੋਸ਼ ਲਾ ਰਹੇ ਹਨ ਕਿ ਇਸ ’ਚ ਟੈਕਸ ਲਾ ਕੇ ਮੋਦੀ ਸਰਕਾਰ ਨੇ ਲੱਖਾਂ ਕਰੋੜਾਂ ਰੁਪਏ ਕਮਾਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੈਟਰੋਲ ਤੇ ਡੀਜ਼ਲ ’ਤੇ ਲੱਗੀ ਕਸ਼ਟਮ ਡਿਊਟੀ ਨਾਲ ਹੋਈ ਕਮਾਈ ਨੂੰ ਜਨਤਾ ’ਚ ਵੰਡਿਆ ਜਾਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।