ਡੀਜੀਪੀ ਲਈ ਨਵਾਂ ਪੈੱਨਲ ਬਣਾ ਕੇਂਦਰ ’ਚ ਭੇਜਿਆ ਜਾਵੇ : ਗ੍ਰਹਿ ਮੰਤਰੀ
ਚੰਡੀਗੜ੍ਹ (ਅਨਿਲ ਕੱਕੜ) ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਸਬੰਧੀ ਸਰਕਾਰ ਤਿਆਰ ਹੈ ਤੇ ਸੌ ਫੀਸਦੀ ਕਾਂਟੇਕਟ ਟੇ੍ਰਸਿੰਗ ’ਤੇ ਜ਼ੋਰ ਦਿੱਤਾ ਗਿਆ ਹੈ ।
ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਸਬੰਧੀ ਸਰਕਾਰ ਦੀ ਕੀ ਸਟੱਡੀ ਹੈ ਤੇ ਕੀ ਤਿਆਰੀ ਹੈ, ਪਰ ਅਨਿਲ ਵਿੱਜ ਨੇ ਕਿਹਾ ਕਿ ਸਾਡੀ ਤਿਆਰੀ ਪੂਰੀ ਹੈ ਤੇ ਹਰਿਆਣਾ ’ਚ ਕੋਰੋਨਾ ਵਾਇਰਸ ਦਾ ਡੇਲਟਾ ਪਲਸ ਵੈਰੀਅੰਟ ਦਾ ਫਰੀਦਾਬਾਦ ’ਚ ਇੱਕ ਕੇਸ ਪਾਇਆ ਗਿਆ ਹੈ ਉਸ ’ਚ ਅਸੀਂ 100 ਫੀਸਦੀ ਕਾਂਟੇਕਟ ਟੇ੍ਰਸਿੰਗ ਦੇ ਆਦੇਸ਼ ਦੇ ਦਿੱਤੇ ਹਨ ਵਿੱਜ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਕਮਜ਼ੋਰ ਹੋਇਆ ਹੈ ਖਤਮ ਨਹੀਂ ਹੋਇਆ, ਇਸ ਲਈ ਸਾਵਧਾਨੀ ਰੱਖੋੇ।
ਡੀਜੀਪੀ ਲਈ ਨਵਾਂ ਪੈੱਨਲ ਬਣਾ ਕੇ ਕੇਂਦਰ ’ਚ ਭੇਜਿਆ ਜਾਵੇ : ਗ੍ਰਹਿ ਮੰਤਰੀ
ਪ੍ਰਦੇਸ਼ ਦੇ ਡੀਜੀਪੀ ਮਨੋਜ ਯਾਦਵ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਵਾਪਸ ਆਈਬੀ ’ਚ ਜਾਣ ਦੀ ਦਰਖਵਾਸਤ ਕੀਤੀ ਸੀ ਤੇ ਉਨ੍ਹਾਂ ਨੇ ਆਪਣੇ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੱਤਾ ਹੈ ਕਿ ਮੈਨੂੰ ਰਿਲੀਵ ਕਰ ਦਿੱਤਾ ਜਾਵੇ ।
ਉਨ੍ਹਾਂ ਕਿਹਾ ਕਿ ਜਿਸ ’ਤੇ ਅਸੀਂ ਉਨ੍ਹਾਂ ਦੀ (ਡੀਜੀਪੀ) ਅਰਜ਼ੀ ਸਵੀਕਾਰ ਕਰ ਲਈ ਹੈ ਤੇ ਹੋਮ ਡਿਪਾਰਟਮੈਂਟ ਨੂੰ ਕਹਿ ਦਿੱਤਾ ਗਿਆ ਹੈ ਕਿ ਨਵਾਂ ਪੈੱਨਲ ਬਣਾ ਕੇ ਕੇਂਦਰ ’ਚ ਭੇਜਿਆ ਜਾਵੇ ਇਸ ਪ੍ਰਕਾਰ, ਮਨੋਜ ਯਾਦਵ, ਡੀਜੀਪੀ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਜਦੋਂ ਤੱਕ ਨਵਾਂ ਅਰੇਂਜਮੈਂਟ ਨਾ ਹੋ ਜਾਵੇ ਉਦੋਂ ਤੱਕ ਕੰਮ ਜਾਰੀ ਰੱਖੋ।
ਮਹਿਬੂਬਾ ਜ਼ਿੰਦਗੀ ਭਰ ਚੋਣ ਨਾ ਲੜੇ, 370 ਨਹੀਂ ਹੋਵੇਗੀ ਬਹਾਲ
ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜਦੋਂ ਤੱਕ ਧਾਰਾ 370 ਬਹਾਲ ਨਹੀਂ ਹੋਵੇਗੀ ਉਹ ਉਦੋਂ ਤੱਕ ਚੋਣ ਨਹੀਂ ਲੜੇਗੀ ਜਿਸ ’ਤੇ ਜਵਾਬ ਦਿੰਦਿਆਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਹ ਸਾਰੀ ਜ਼ਿੰਦਗੀ ਬੈਠੀ ਰਹੇ ਉਸ ਨਾਲ ਕੀ ਫ਼ਰਕ ਪੈਂਦਾ ਹੈ ਧਾਰਾ 370 ਹੁਣ ਇਸ ਦੇਸ਼ ’ਚ ਮੁੜ ਨਹੀਂ ਲੱਗ ਸਕਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।