ਭਾਰਤ ਨਹੀਂ ਯੂਏਈ ’ਚ ਹੋਵੇਗਾ ਟੀ-20 ਵਿਸ਼ਵ ਕੱਪ

ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਨੇ ਕੀਤਾ ਐਲਾਨ

ਮੁੰਬਈ (ਮਹਾਂਰਾਸ਼ਟਰ) । ਸਾਲ 2020 ’ਚ ਟੀ-20 ਵਿਸ਼ਵ ਕੱਪ ਅਸਟਰੇਲੀਆ ਦੀ ਧਰਤੀ ’ਤੇ ਖੇਡਿਆ ਜਾਣਾ ਸੀ, ਹਾਲਾਂਕਿ ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦੇ ਇਸ ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਸਾਲ 2021 ’ਚ ਟੀ-20 ਵਿਸ਼ਵ ਕੱਪ ਭਾਰਤ ’ਚ ਖੇਡਿਆ ਜਾਣਾ ਸੀ ਪਰ ਇਸ ਦਰਮਿਆਨ ਇੱਕ ਅਜਿਹੀ ਖਬਰ ਆ ਗਈ ਹੈ, ਜਿਸ ਨਾਲ ਭਾਰਤੀ ਕ੍ਰਿਕਟ ਫੈਂਸ ਜ਼ਰੂਰ ਨਿਰਾਸ਼ ਹੋਣਗੇ ਭਾਰਤੀ ਫੈਂਸ ਲਈ ਬੁਰੀ ਖਬਰ ਇਹ ਹੈ ਕਿ ਹੁਣ ਸਾਲ 2021 ਦਾ ਟੀ-20 ਵਿਸ਼ਵ ਕੱਪ ਭਾਰਤ ’ਚ ਨਹੀਂ ਸਗੋਂ ਯੂਏਈ ’ਚ ਹੋਵੇਗਾ। ਇਸ ਦਾ ਅਧਿਕਾਰਿਕ ਐਲਾਨ ਖੁਦ ਬੀਸੀਸੀਆਈ ਦੇ ਮੁਖੀ ਸੌਰਵ ਗਾਂਗੁਲੀ ਨੇ ਕੀਤਾ ਸੌਰਵ ਗਾਂਗੁਲੀ ਨੇ ਕਿਹਾ ਕਿ ਅਸੀਂ ਆਈਸੀਸੀ ਨੂੰ ਅਧਿਕਾਰਿਕ ਤੌਰ ’ਤੇ ਸੂਚਿਤ ਕਰ ਦਿੱਤਾ ਹੈ ਕਿ ਟੀ-20 ਵਿਸ਼ਵ ਕੱਪ ਨੂੰ ਸੰਯੁਕਤ ਅਰਬ ਅਮੀਰਾਤ ’ਚ ਟਰਾਂਸਫਰ ਕੀਤਾ ਜਾਵੇ ਹੁਣ ਇਸ ਦਾ ਵੇਰਵਾ ਤਿਆਰ ਕੀਤਾ ਜਾ ਰਿਹਾ ਹੈ।

IPL 2020

17 ਅਕਤੂਬਰ ਤੋਂ 14 ਨਵੰਬਰ ਦਰਮਿਆਨ ਹੋਵੇਗਾ ਵਿਸ਼ਵ ਕੱਪ

17 ਅਕਤੂਬਰ ਤੋਂ 14 ਨਵੰਬਰ ਦਰਮਿਆਨ ਟੀ-20 ਵਿਸ਼ਵ ਕੱਪ ਖੇਡਿਆ ਜਾ ਸਕਦਾ ਹੈ ਆਈਪੀਐਲ ਦੇ ਇਸ ਸੀਜ਼ਨ ਦੇ ਦੂਜੇ ਗੇੜ ਦੇ ਖਤਮ ਹੋਣ ਦੇ 2 ਦਿਨਾਂ ਬਾਅਦ ਹੀ ਟੀ-20 ਵਿਸ਼ਵ ਕੱਪ ਸ਼ੁਰੂ ਹੋ ਜਾਵੇਗਾ ਆਈਪੀਐਲ ਦੇ 14ਵੇਂ ਸੀਜਨ ’ਚ ਲੀਗ ਰਾਊਂਡ ਤੇ ਪਲੇਆਫ਼ ਦੇ ਕੁੱਲ 60 ਮੁਕਾਬਲੇ ਖੇਡੇ ਜਾਣੇ ਹਨ ਟੂਰਨਾਮੈਂਟ ਦੇ ਮੁਲਤਵੀ ਹੋਣ ਤੱਕ 29 ਮੈਚਾਂ ਦਾ ਆਯੋਜਨ ਹੋਇਆ ਸੀ।

ਹੁਣ ਬਾਕੀ ਬਚੇ 31 ਮੈਚ ਯੂਏਈ ’ਚ ਖੇਡੇ ਜਾਣਗੇ ਬੀਸੀਸੀਆਈ ਨੇ ਆਈਪੀਐਲ 2021 ਦਰਮਿਆਨ ਬਚੇ ਹੋਏ ਮੁਕਾਬਲੇ ਯੂਏਈ ’ਚ ਹੋਣ ਦਾ ਅਧਿਕਾਰਿਕ ਐਲਾਨ 29 ਮਈ ਨੂੰ ਕਰ ਦਿੱਤਾ ਹੈ 19 ਸਤੰਬਰ ਤੋਂ 15 ਅਕਤੂਬਰ ਦਰਮਿਆਨ ਆਈਪੀਐਲ 2021 ਦਾ ਦੂਜਾ ਪਾਰਟ ਖੇਡਿਆ ਜਾ ਸਕਦਾ ਹੈ ਤਾਰੀਕਾਂ ਦਾ ਬੀਸੀਸੀਆਈ ਨੇ ਫਿਲਹਾਲ ਅਧਿਕਾਰਿਕ ਐਲਾਨ ਨਹੀਂ ਕੀਤਾ ਹੈ ਹਾਲਾਂਕਿ ਛੇਤੀ ਹੀ ਬੀਸੀਸੀਆਈ ਸ਼ੈਡਿਊਲ ਐਲਾਨ ਕਰਨ ਵਾਲੀ ਹੈ ਟੀ-20 ਵਿਸ਼ਵ ਕੱਪ ਦੇ ਯੂਏਈ ’ਚ ਹੋਣ ਨਾਲ ਕਿਤੇ ਨਾ ਕਿਤੇ ਆਈਪੀਐਲ ਨੂੰ ਵੀ ਫਾਇਦਾ ਹੋਵੇਗਾ, ਕਿਉਂਕਿ ਟੀ-20 ਵਿਸ਼ਵ ਕੱਪ ਲਈ ਯੂਏਈ ਆਉਣ ਵਾਲੇ ਵਿਦੇਸ਼ੀ ਖਿਡਾਰੀ ਤੁਰੰਤ ਟੀ-20 ਵਿਸ਼ਵ ਕੱਪ ਲਈ ਆਪਣੀ ਟੀਮ ਦੇ ਨਾਲ ਜੁੜ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।