ਖ਼ੁਦੀ ਨੂੰ ਮਿਟਾ ਕੇ ਹੀ ਪਾਇਆ ਜਾ ਸਕਦਾ ਹੈ ਖ਼ੁਦਾ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ ਮੌਲ਼ਾ, ਦਇਆ ਦੇ ਸਾਗਰ, ਰਹਿਮੋ-ਕਰਮ ਦੇ ਮਾਲਕ ਹਨ ਜੋ ਜੀਵ ਬਚਨ ਸੁਣ ਕੇ ਅਮਲ ਕਰਦਾ ਹੈ ਉਸ ਦੇ ਹਿਰਦੇ ਦੀ ਸਫ਼ਾਈ ਹੋ ਜਾਂਦੀ ਹੈ ਪਰਮ ਪਿਤਾ ਪਰਮਾਤਮਾ ਅੰਦਰ ਬਾਹਰੋਂ ਕਣ-ਕਣ, ਜ਼ਰੇ-ਜ਼ਰੇ ’ਚ ਨਜ਼ਰ ਆਉਣ ਲੱਗਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਪੀਰ-ਫ਼ਕੀਰ ਦੀ ਗੱਲ ਨੂੰ ਸੁਣ ਕੇ ਅਮਲ ਕਰ ਲਿਆ ਜਾਵੇ ਤਾਂ ਇਨਸਾਨ ਦੇ ਸਾਰੇ ਪਾਪ, ਗ਼ਮ, ਦੁੱਖ, ਬਿਮਾਰੀਆਂ ਚਲੀਆਂ ਜਾਂਦੀਆਂ ਹਨ ਅਮਲਾਂ ਦੇ ਬਿਨਾ ਇਲਮ ਨਿਕੰਮੇ ਹਨ ਜੇਕਰ ਤੁਸੀਂ ਬਚਨਾਂ ’ਤੇ ਅਮਲ ਨਹੀਂ ਕਰਦੇ, ਕਿੰਨਾ ਵੀ ਤੁਹਾਨੂੰ ਗਿਆਨ ਹੈ, ਉਸ ਦਾ ਕੋਈ ਫ਼ਾਇਦਾ ਨਹੀਂ ਅਤੇ ਜੇਕਰ ਤੁਸੀਂ ਬਚਨਾਂ ’ਤੇ ਅਮਲ ਕਰਦੇ ਹੋ, ਤਾਂ ਥੋੜ੍ਹਾ ਗਿਆਨ ਵੀ ਵਧੇ-ਫੁੱਲੇਗਾ ਤੁਸੀਂ ਖੁਸ਼ੀਆਂ ਦੇ ਕਾਬਲ ਬਣਦੇ ਜਾਓਗੇ ਇਸ ਲਈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰੋ ਸਿਮਰਨ ਸੇਵਾ ਕਰੋ
ਤਾਂਕਿ ਵਿਚਾਰ ਸ਼ੁੱਧ ਹੋ ਜਾਣ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਆਪਣੀ ਹਸਤੀ ਬਣਾ ਲੈਂਦਾ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਤੋਂ ਦੂਰ ਹੁੰਦਾ ਜਾਂਦਾ ਹੈ ਖੁਦੀ ਨੂੰ ਮਿਟਾ ਕੇ ਹੀ ਖੁਦਾ ਨੂੰ ਪਾਇਆ ਜਾ ਸਕਦਾ ਹੈ ਇਸ ਲਈ ਆਪਣੇ ਅੰਦਰ ਦੀ ਖੁਦੀ ਨੂੰ ਛੱਡ ਦਿਓ ਹੰਕਾਰ ਨੂੰ ਮਿਟਾ ਦਿਓ ਤਾਂ ਮਾਲਕ ਨਾਲ ਨਾਤਾ ਜੁੜੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਬਚਨਾਂ ’ਤੇ ਪੱਕਾ ਨਹੀਂ ਰਹਿੰਦਾ, ਬਾਹਰੀ ਦਿਖਾਵਾ ਜਿੰਨਾ ਮਰਜ਼ੀ ਕਰਦਾ ਰਹੇ, ਮਾਲਕ ਦੀ ਦਇਆ, ਮਿਹਰ, ਰਹਿਮਤ ਨਹੀਂ ਵਰਸੇਗੀ
ਹਿਰਦੇ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਨਹੀਂ ਹੋਣਗੇ ਅਤੇ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਨਹੀਂ ਬਣ ਸਕੋਗੇ ਬਚਨਾਂ ’ਤੇ ਪੱਕੇ ਰਹਿਣਾ ਸਭ ਤੋਂ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਰਹਿਮਤ ਹੈ ਤਾਂ ਉਹ ਦਇਆ-ਮਿਹਰ ਕਰਦੇ ਹਨ ਅਤੇ ਤੁਹਾਡੇ ਪਾਪ-ਕਰਮ ਨੂੰ ਨਜ਼ਰ ਅੰਦਾਜ਼ ਕਰਦੇ ਹਨ ਪਰ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਜਦੋਂ ਇਨਸਾਨ ਬੁਰੇ ਕਰਮਾਂ ਤੋਂ ਟਲਦਾ ਨਹੀਂ ਤਾਂ ਮਾਲਕ ਦੀ ਬੇਅਵਾਜ਼ ਤਲਵਾਰ ਅਜਿਹੀ ਪੈਂਦੀ ਹੈ ਕਿ ਇਨਸਾਨ ਦੇਖਦਾ ਰਹਿ ਜਾਂਦਾ ਹੈ ਅਤੇ ਸਭ ਕੁਝ ਗਵਾ ਬੈਠਦਾ ਹੈ ਇਸ ਲਈ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਜੋ ਲੋਕ ਬੁਰੇ ਕਰਮਾਂ ਤੋਂ ਪਰਹੇਜ਼ ਨਹੀਂ ਕਰਦੇ, ਉਨ੍ਹਾਂ ਦੀਆਂ ਪੀੜੀਆਂ ਦਾ ਹਾਲ ਅਜਿਹਾ ਹੁੰਦਾ ਹੈ ਕਿ ਖੱਜਲ-ਖੁਆਰ ਹੁੰਦੇ ਰਹਿੰਦੇ ਹਨ ਅਜਿਹਾ ਕਰਮ ਕਦੇ ਨਾ ਕਰੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।