ਬੰਗਲਾਦੇਸ਼ ਵਿੱਚ ਧਮਾਕਾ, ਛੇ ਦੀ ਮੌਤ, 50 ਜ਼ਖਮੀ
ਢਾਕਾ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਮੋਗੇਬਾਜ਼ਾਰ ਵਿੱਚ ਹੋਏ ਇੱਕ ਧਮਾਕੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਧਮਾਕਾ ਸਵੇਰੇ ਤਕਰੀਬਨ 7.30 ਵਜੇ ਵਾਇਰਲੈਸ ਗੇਟ ਖੇਤਰ ਦੇ ਅਰੋਂਗ ਵਿੱਚ ਇੱਕ ਸ਼ੋਅਰੂਮ ਦੇ ਸਾਹਮਣੇ ਹੋਇਆ। ਫਾਇਰ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਇਹ ਕਾਰ ਵਿਚੋਂ ਸਿਲੰਡਰ ਧਮਾਕਾ ਸੀ ਜਾਂ ਕਿਸੇ ਇਮਾਰਤ ਵਿਚ ਏਅਰਕੰਡੀਸ਼ਨਰ ਦਾ ਧਮਾਕਾ।
ਜ਼ਖਮੀਆਂ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ (ਡੀਐਮਸੀਐਚ) ਅਤੇ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ ਬਰਨ ਐਂਡ ਪਲਾਸਟਿਕ ਸਰਜਰੀ ਵਿਖੇ ਦਾਖਲ ਕਰਵਾਇਆ ਗਿਆ ਹੈ। ਫਾਇਰ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੋਂ ਛੇ ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਤਿੰਨ ਮੰਜ਼ਿਲਾ ਇਮਾਰਤ ਤਕਦਹਿ ਗਈ। ਫਾਇਰ ਸਰਵਿਸਿਜ਼ ਅਤੇ ਸਿਵਲ ਡਿਫੈਂਸ ਹੈਡਕੁਆਟਰਾਂ ਦੇ ਇੰਚਾਰਜ (ਮੀਡੀਆ ਸੈੱਲ) ਮੁਹੰਮਦ ਸ਼ਾਹਜਹਾਂ ਸ਼ਿਕਦਾਰ ਨੇ ਦੱਸਿਆ ਕਿ ਅੱਗ ਬੁਝਾਉਣ ਲਈ 13 ਟੈਂਡਰ ਮੌਕੇ ਤੇ ਭੇਜ ਦਿੱਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।